ਪੰਜਾਬ

punjab

By

Published : Dec 2, 2020, 3:07 PM IST

ETV Bharat / bharat

ਕੋਵਿਡ-19 ਦੇ ਟੀਕੇ ਦੀ ਢੋਆ-ਢੁਆਈ ਦੀ ਤਿਆਰੀਆਂ 'ਚ ਜੁੱਟੀ ਸਪਾਈਸਜੈੱਟ

ਏਅਰਲਾਈਨ ਸਪਾਈਜੈਟ ਨੇ ਕਿਹਾ ਕਿ ਉਹ ਕੋਵਿਡ-19 ਟੀਕਾਕਰਨ ਦੇ ਲਈ ਲੌਜਿਸਟਿਕ ਸਮਰਥਨ ਉਪਲਬੱਧ ਕਰਵਾਉਣ ਦੇ ਲਈ ਤਿਆਰੀ ਕਰ ਰਹੀ ਹੈ।

ਫ਼ੋਟੋ
ਫ਼ੋਟੋ

ਮੁੰਬਈ: ਕਿਫਾਇਤੀ ਸੇਵਾਵਾਂ ਦੇਣ ਵਾਲੀ ਏਅਰਲਾਈਨ ਸਪਾਈਜੈਟ ਨੇ ਕਿਹਾ ਕਿ ਉਹ ਕੋਵਿਡ-19 ਟੀਕਾਕਰਨ ਦੇ ਲਈ ਲੌਜਿਸਟਿਕ ਸਮਰਥਨ ਉਪਲਬੱਧ ਕਰਵਾਉਣ ਦੇ ਲਈ ਤਿਆਰੀ ਕਰ ਰਹੀ ਹੈ।

ਏਅਰਲਾਈਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਆਪਣੀ ਆਵਾਜਾਈ ਸੇਵਾਵਾਂ ਸਪਾਈਸ ਐਕਸਪ੍ਰੈਸ ਦੇ ਜ਼ਰੀਏ ਬੇਹੱਦ ਸੰਵੇਦਨਸ਼ੀਲ ਦਵਾਈਆਂ ਅਤੇ ਟੀਕਿਆਂ ਦੀ ਢੋਆ ਢੁਆਈ ਕਰੇਗੀ। ਇਸ ਸੇਵਾ ਦੇ ਜ਼ਰੀਏ -40 ਡਿਗਰੀ ਸੈਲਸੀਅਸ ਤੋਂ 25 ਡਿਗਰੀ ਸੈਲਸੀਅਸ ਤੱਕ ਨਿਯੰਤਰਿਤ ਤਾਪਮਾਨ ਵਿੱਚ ਸਪਲਾਈ ਕੀਤੀ ਜਾ ਸਕਦੀ ਹੈ।

ਸਪਾਈਜੈਟ ਦੇ ਬਿਆਨ ਵਿੱਚ ਕਿਹਾ ਹੈ ਕਿ ਸਪਾਈਐਕਸਪ੍ਰੈਸ ਨੇ ਲੌਕਡਾਊਨ ਦੇ ਦੌਰਾਨ ਜ਼ਰੂਰੀ ਚੀਜ਼ਾਂ ਅਤੇ ਮੈਡੀਕਲ ਸਪਲਾਈ ਦੀ ਢੋਆ ਢੁਆਈ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਹੁਣ ਸਪਾਈਜਐਕਪ੍ਰੈਸ ਵਿਸ਼ੇਸ਼ ਸੇਵਾ ਸਪਾਈਸ ਫਾਰਮਾ ਪ੍ਰੋ ਦੇ ਜ਼ਰੀਏ ਟੀਕੇ ਦੀ ਢੋਆ ਢੁਆਈ ਦੀ ਤਿਆਰੀ ਕਰ ਰਹੀ ਹੈ।

ਸਪਾਈਸਜੈਟ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਜੇ ਸਿੰਘ ਨੇ ਕਿਹਾ ਕਿ ਲੌਕਡਾਊਨ ਲੱਗ ਜਾਣ ਤੋਂ ਬਾਅਦ ਤੋਂ ਹੀ ਏਅਰਲਾਈਨ ਦੀ ਕਾਰਗੋ ਯੂਨਿਟ ਸਪਾਈਸ ਐਕਸਪ੍ਰੈਸ ਨੇ ਦੇਸ਼ ਦੇ ਹਰ ਕੋਨੇ ਅਤੇ ਕੋਨੇ ਵਿੱਚ ਨਾਜ਼ੁਕ ਸਮਗਰੀ ਅਤੇ ਮੈਡੀਕਲ ਸਮਾਨ ਦੀ ਸਪਲਾਈ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਹੁਣ ਅਸੀਂ ਟੀਕੇ ਟ੍ਰਾਂਸਪੋਰਟ ਕਰਨ ਦੀ ਤਿਆਰੀ ਕਰ ਰਹੇ ਹਾਂ। ”

ABOUT THE AUTHOR

...view details