ਨਵੀਂ ਦਿੱਲੀ: ਪਾਕਿਸਤਾਨ ਨੇ ਨਾਪਾਕ ਹਰਕਤ ਕਰਦਿਆਂ ਹੋਇਆਂ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਕੋਲ ਗੋਲੀਬਾਰੀ ਕੀਤੀ। ਗੋਲੀਬਾਰੀ ਵਿੱਚ ਭਾਰਤੀ ਫ਼ੌਜ ਦੇ 16 ਕੋਰ ਵਿੱਚ ਤਾਇਨਾਤ ਜਵਾਨ ਨਾਇਕ ਅਨੀਸ਼ ਥਾਮਸ ਸ਼ਹੀਦ ਹੋ ਗਏ। ਇਸ ਦੇ ਨਾਲ ਹੀ ਇੱਕ ਅਧਿਕਾਰੀ ਸਣੇ 2 ਹੋਰ ਵੀ ਜ਼ਖ਼ਮੀ ਹੋ ਗਏ।
ਰਾਜੌਰੀ 'ਚ ਪਾਕਿ ਦੀ ਗੋਲੀਬਾਰੀ 'ਚ ਨਾਇਕ ਅਨੀਸ਼ ਥਾਮਸ ਸ਼ਹੀਦ
ਪਾਕਿਸਤਾਨ ਨੇ ਰਾਜੌਰੀ ਜ਼ਿਲ੍ਹੇ ਵਿੱਚ ਸੁੰਦਰਬਨੀ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ ਜਿਸ ਵਿੱਚ 16 ਕੋਰ ਵਿੱਚ ਤਾਇਨਾਤ ਜਵਾਨ ਨਾਇਕ ਅਨੀਸ਼ ਥਾਮਸ ਸ਼ਹੀਦ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਸੁੰਦਰਬਨੀ ਸੈਕਟਰ ਵਿੱਚ ਹੋਈ ਪਾਕਿਸਤਾਨੀ ਗੋਲੀਬਾਰੀ ਦਾ ਭਾਰਤੀ ਫ਼ੌਜ ਨੇ ਮੁੰਹਤੋੜ ਜਵਾਬ ਦਿਤਾ। ਸ਼ੁਰੂਆਤੀ ਜਾਣਕਾਰੀ ਦੇ ਆਧਾਰ 'ਤੇ ਇੱਕ ਰੱਖਿਆ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਨੇ ਬਿਨਾ ਉਕਸਾਉਣ ਦੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਸੀ ਜਿਸ ਮੌਕੇ ਕੁਝ ਜਵਾਨਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਅਧਿਕਾਰੀ ਤੇ ਹੋਰ ਜ਼ਖ਼ਮੀ ਜਵਾਨਾਂ ਦਾ ਫ਼ੌਜ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਰਾਹੀਂ ਨਾਇਕ ਅਨੀਸ਼ ਥਾਮਸ ਦੀ ਸ਼ਹੀਦੀ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ।