ਸੋਲਨ: ਜ਼ਿਲ੍ਹੇ ਦੇ ਕੁਮਾਰਹੱਟੀ ਦੇ ਨੇੜੇ ਬੀਤੇ ਐਤਵਾਰ ਇੱਕ ਢਾਬੇ ਦੀ ਇਮਾਰਤ ਡਿੱਗ ਜਾਣ ਨਾਲ ਹਾਦਸਾ ਵਾਪਰਿਆ। ਹਾਦਸੇ ਵਿੱਚ 13 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 12 ਫ਼ੌਜੀ ਜਵਾਨ ਅਤੇ 1 ਨਾਗਰਿਕ ਹੈ। ਹੁਣ ਤੱਕ ਵੀ ਲੋਕ ਮਲਬੇ ਹੇਠ ਦਬੇ ਹੋਏ ਹਨ। ਹਾਦਸੇ ਦੌਰਾਨ ਢਾਬੇ ਵਿੱਚ 30 ਫ਼ੌਜੀ ਖਾਣਾ ਖਾ ਰਹੇ ਸਨ ਅਤੇ ਬਾਰਿਸ਼ ਦੇ ਚਲਦੇ ਕਈ ਲੋਕ ਬਾਰਿਸ਼ ਤੋਂ ਬਚਾਅ ਲਈ ਢਾਬੇ ਵਿੱਚ ਖੜੇ ਸਨ।
ਸੋਲਨ ਹਾਦਸੇ 'ਚ ਮ੍ਰਿਤਕਾਂ ਦਾ ਅੰਕੜਾ ਪੁੱਜਾ 13, 12 ਫ਼ੌਜੀ ਸ਼ਾਮਲ
ਸੋਲਨ ਵਿਖੇ ਢਾਬੇ ਦੀ ਇਮਾਰਤ ਡਿੱਗਣ ਨਾਲ ਵਾਪਰੇ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ 13 ਪਹੁੰਚ ਗਈ ਹੈ ਜਦਕਿ 28 ਜ਼ਖ਼ਮੀ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। ਮ੍ਰਿਤਕਾਂ ਵਿੱਚ 12 ਫ਼ੌਜੀ ਜਵਾਨ ਅਤੇ 1 ਨਾਗਰਿਕ ਹੈ। ਪੰਜ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਲਬੇ ਹੇਠ ਹੁਣ ਵੀ 1 ਫ਼ੌਜੀ ਜਵਾਨ ਦੇ ਦਬੇ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।
ਦੱਸਣਯੋਗ ਹੈ ਕਿ ਹੁਣ ਤੱਕ ਲਗਭਗ 28 ਲੋਕਾਂ ਦਾ ਬਚਾਅ ਕੀਤਾ ਜਾ ਚੁੱਕਾ ਹੈ। 5 ਜ਼ਖ਼ਮੀਆਂ ਨੂੰ ਐੱਮਐੱਮਯੂ ਸੁਲਤਾਨਪੁਰ ਅਤੇ 1 ਜ਼ਖ਼ਮੀ ਨੂੰ ਸੋਲਨ ਹਸਪਤਾਲ ਰੈਫ਼ਰ ਕੀਤਾ ਗਿਆ ਹੈ। ਹੁਣ ਤੱਕ 28 ਜ਼ਖ਼ਮੀਆਂ ਨੂੰ ਹਸਪਤਾਲ 'ਚ ਇਲਾਜ ਲਈ ਭਰਤੀ ਕੀਤਾ ਗਿਆ ਹੈ, ਜਦਕਿ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਬੰਧੀ ਅਧਿਕਾਰਕ ਪੁਸ਼ਟੀ ਐੱਸਡੀਐੱਮ ਸੋਲਨ ਅਤੇ 108 ਸਟਾਫ਼ ਨੇ ਕੀਤੀ ਹੈ।
ਫ਼ਿਲਹਾਲ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ। ਬਚਾਅ ਅਤੇ ਰਾਹਤ ਕਾਰਜ ਲਈ ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਅਤੇ ਐੱਨਡੀਆਰਐੱਫ਼ ਦੀਆਂ ਟੀਮਾਂ ਜੁਟੀਆਂ ਹੋਈਆਂ ਹਨ। ਮਲਬੇ ਹੇਠ ਹੁਣ ਵੀ 1 ਫ਼ੌਜੀ ਜਵਾਨ ਦੇ ਦਬੇ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।