ਪੰਜਾਬ

punjab

By

Published : Sep 9, 2019, 4:14 PM IST

Updated : Sep 9, 2019, 5:05 PM IST

ETV Bharat / bharat

1984 ਸਿੱਖ ਕਤਲੇਆਮ: ਕਮਲ ਨਾਥ ਖ਼ਿਲਾਫ਼ SIT ਨੇ ਮੁੜ ਖੋਲ੍ਹਿਆ ਕੇਸ

1984 'ਚ ਹੋਏ ਸਿੱਖ ਕਤਲੇਆਮ' ਮਾਮਲੇ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। 1984 ਵਿੱਚ ਹੋਏ ਸਿੱਖ ਕਤਲੇਆਮ ਦੇ ਪੀੜਤ 34 ਸਾਲ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ।

ਫ਼ੋਟੋ

ਨਵੀਂ ਦਿੱਲੀ: 1984 'ਚ ਹੋਏ ਸਿੱਖ ਕਤਲੇਆਮ' ਮਾਮਲੇ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀ ਹੈ। ਐਸਆਈਟੀ ਨੇ ਕਮਲਨਾਖ ਖ਼ਿਲਾਫ਼ ਮੁੜ ਤੋਂ ਕੇਸ ਖੋਲ੍ਹ ਲਿਆ ਹੈ।

ਵੇਖੋ ਵੀਡੀਓ

1984 'ਚ ਹੋਏ ਸਿੱਖ ਦੰਗੇ ਦੌਰਾਨ ਕਮਲਨਾਖ 'ਤੇ ਦੰਗਾ ਭੜਕਾਉਣ ਦੇ ਦੋਸ਼ ਹਨ। ਇਸ ਮਾਮਲੇ 'ਤੇ ਸੱਜਣ ਕੁਮਾਰ ਨੂੰ ਜੇਲ੍ਹ ਹੋ ਚੁੱਕੀ ਹੈ। ਉੱਖੇ ਹੀ ਇਸ ਮੁੱਦੇ 'ਤੇ ਸੋਮਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿੱਖ ਕਤਲੇਆਮ ਮਾਮਲੇ ਵਿੱਚ ਕੇਸ ਨੰਬਰ 601/84 ਨੂੰ ਮੁੜ ਖੋਲ੍ਹਿਆ ਜਾ ਰਿਹਾ ਹੈ। ਪਹਿਲਾਂ ਇਸ ਕੇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸਾਡੀ ਗੱਲ ਨੂੰ ਸੁਣਦੇ ਹੋਏ ਗ੍ਰਹਿ ਮੰਤਰਾਲਾ ਨੇ ਇਸ ਨੂੰ ਮੰਨ ਲਿਆ ਹੈ ਹੁਣ ਮੁੜ ਤੋਂ ਇਸ ਕੇਸ ਦੀ ਜਾਂਚ ਹੋਵੇਗੀ। ਸਿਰਸਾ ਨੇ ਕਿਹਾ ਕਿ ਸਿੱਖ ਕਤਲੇਆਮ ਮਾਮਲੇ ਵਿੱਚ ਅਸੀਂ ਵੱਡੀ ਲੜਾਈ ਲੜੀ ਹੈ। 1984 ਵਿੱਚ ਹੋਏ ਸਿੱਖ ਕਤਲੇਆਮ ਦੇ ਪੀੜਤ 34 ਸਾਲ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ।

ਸਿਰਸਾ ਨੇ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਮੰਗ ਕੀਤੀ ਕਿ ਉਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦਾ ਅਸਤੀਫ਼ਾ ਲੈਣ ਅਤੇ ਉਨ੍ਹਾਂ ਨੂੰ ਬਰਖ਼ਾਸਤ ਕੀਤਾ ਜਾਵੇ। ਸਿਰਸਾ ਨੇ ਕਿਹਾ ਕਿ ਇਸ ਮਾਮਲੇ ਦੇ ਦੋ ਗਵਾਹਾਂ ਨੂੰ ਵੀ ਸੁਰੱਖਿਆ ਦਿੱਤੀ ਜਾਵੇ ਜੋ ਕਿ ਇਸ ਮਾਮਲੇ 'ਤੇ ਕਮਲਨਾਥ ਖ਼ਿਲਾਫ਼ ਗਵਾਹੀ ਦੇਣਗੇ।

Last Updated : Sep 9, 2019, 5:05 PM IST

ABOUT THE AUTHOR

...view details