ਪੰਜਾਬ

punjab

By

Published : Apr 6, 2020, 1:07 PM IST

ETV Bharat / bharat

ਕੀ ਭਾਰਤ ਨੂੰ ਹੋਰ ਟੈਸਟ ਕਰਨੇ ਚਾਹੀਦੇ ਹਨ?

ਭਾਰਤ ਵਰਗੇ 136 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ ਸਿਰਫ਼ ਡੇਢ ਲੱਖ ਟੈਸਟ ਕੀਤੇ ਗਏ ਹਨ। ਸਰਕਾਰ ਵੱਲੋਂ ਪ੍ਰਵਾਨਿਤ 51 ਕੇਂਦਰਾਂ ’ਤੇ ਟੈਸਟ ਕੀਤੇ ਜਾ ਰਹੇ ਹਨ। ਮੌਜੂਦਾ ਸਮੇਂ ਵਿੱਚ ਰੋਜ਼ਾਨਾ 10,000 ਟੈਸਟ ਕੀਤੇ ਜਾ ਰਹੇ ਹਨ।

ਕੀ ਭਾਰਤ ਨੂੰ ਹੋਰ ਟੈਸਟ ਕਰਨੇ ਚਾਹੀਦੇ ਹਨ?
ਕੀ ਭਾਰਤ ਨੂੰ ਹੋਰ ਟੈਸਟ ਕਰਨੇ ਚਾਹੀਦੇ ਹਨ?

ਭਾਰਤ ਵਰਗੇ 136 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਸਿਰਫ਼ ਡੇਢ ਲੱਖ ਟੈਸਟ ਕੀਤੇ ਗਏ ਹਨ। ਸਰਕਾਰ ਵੱਲੋਂ ਪ੍ਰਵਾਨਿਤ 51 ਕੇਂਦਰਾਂ ’ਤੇ ਟੈਸਟ ਕੀਤੇ ਜਾ ਰਹੇ ਹਨ। ਮੌਜੂਦਾ ਸਮੇਂ ਵਿੱਚ ਰੋਜ਼ਾਨਾ 10,000 ਟੈਸਟ ਕੀਤੇ ਜਾ ਰਹੇ ਹਨ।

ਭਾਰਤ ਵਰਗੇ 136 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਸਿਰਫ਼ ਡੇਢ ਲੱਖ ਟੈਸਟ ਕੀਤੇ ਗਏ ਹਨ। ਸਰਕਾਰ ਵੱਲੋਂ ਪ੍ਰਵਾਨਿਤ 51 ਕੇਂਦਰਾਂ ’ਤੇ ਟੈਸਟ ਕੀਤੇ ਜਾ ਰਹੇ ਹਨ। ਮੌਜੂਦਾ ਸਮੇਂ ਵਿੱਚ ਰੋਜ਼ਾਨਾ 10,000 ਟੈਸਟ ਕੀਤੇ ਜਾ ਰਹੇ ਹਨ।

ਮੈਡੀਕਲ ਮਾਹਿਰਾਂ ਦਾ ਸੁਝਾਅ ਹੈ ਕਿ ਕੋਵਿਡ-19 ਦੇ ਸ਼ੱਕੀ ਵਿਅਕਤੀਆਂ ਦਾ ਤੁਰੰਤ ਪਤਾ ਲਗਾਉਣਾ ਚਾਹੀਦਾ ਹੈ, ਉਨ੍ਹਾਂ ਨੂੰ ਆਇਸੋਲੇਟ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਤੁਰੰਤ ਇਲਾਜ ਸ਼ੁਰੂ ਕਰਨਾ ਚਾਹੀਦਾ ਹੈ। ਇਹ ਸਪੱਸ਼ਟ ਹੈ ਕਿ ਕੁਝ ਵਿਕਸਤ ਦੇਸ਼ਾਂ ਦੇ ਮੁਕਾਬਲੇ ਸਾਡੇ ਦੇਸ਼ ਵਿੱਚ ਟੈਸਟ ਕਰਨ ਦੀ ਦਰ ਕਾਫ਼ੀ ਘੱਟ ਹੈ।

ਜਦੋਂ ਤੱਕ ਟੈਸਟ ਦਰ ਵਿੱਚ ਕਾਫ਼ੀ ਵਾਧਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪੌਜ਼ਿਟਿਵ ਕੇਸਾਂ ਦੀ ਸਹੀ ਗਿਣਤੀ ਨੂੰ ਨਿਰਧਾਰਤ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਬਿਨਾਂ ਲੱਛਣਾਂ ਵਾਲੇ ਵਾਇਰਸ ਦੇ ਵਾਹਕਾਂ ਦੀਆਂ ਉਦਾਹਰਨਾਂ ਵੀ ਬਹੁਤ ਹਨ।

ਵਿਸ਼ਵ ਭਰ ਵਿੱਚ ਟੈਸਟ ਕਿੱਟਾਂ ਦੀ ਘਾਟ ਟੈਸਟ ਘੱਟ ਹੋਣ ਦੀ ਦਰ ਪਿੱਛੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ। ਇਨ੍ਹਾਂ ਲਈ ਪ੍ਰਵਾਨਗੀ ਪ੍ਰਾਪਤ ਕਰਨ ਦੀ ਸਮੱਸਿਆ ਕਾਰਨ ਵੀ ਦੇਰੀ ਹੋ ਰਹੀ ਹੈ। ਲੌਕਡਾਊਨ ਅਤੇ ਅੰਤਰਰਾਸ਼ਟਰੀ ਉਡਾਣਾਂ ’ਤੇ ਰੋਕ ਕਾਰਨ ਸਾਨੂੰ ਸਰੋਤਾਂ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈ.ਸੀ.ਐਮ.ਆਰ.) ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ ਮੈਡੀਕਲ ਕਰਮਚਾਰੀਆਂ ਨੂੰ ਸਿਰਫ਼ ਯੂ.ਐਸ.ਐਫ.ਡੀ.ਏ. ਅਤੇ ਸੀ.ਈ. ਯੂਰੋਪ ਵੱਲੋਂ ਪ੍ਰਵਾਨਿਤ ਟੈਸਟ ਕਿੱਟ ਦਾ ਹੀ ਪ੍ਰਯੋਗ ਕਰਨਾ ਚਾਹੀਦਾ ਹੈ।

ਇਸ ਕਾਰਨ ਘਰੇਲੂ ਟੈਸਟ ਕਿੱਟ ਸਪਲਾਇਰ ਘਾਟੇ ਵਿੱਚ ਜਾ ਰਹੇ ਹਨ। ਜਿਵੇਂ ਕਿ ਹੁਣ ਸਥਿਤੀ ਕੰਟਰੋਲ ਤੋਂ ਬਾਹਰ ਹੋ ਰਹੀ ਹੈ ਤਾਂ ਸਰਕਾਰ ਨੇ ਹਾਲ ਹੀ ਵਿੱਚ ਐਲਾਨ ਕੀਤਾ ਕਿ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੌਜੀ (ਐੱਨਆਈਵੀ), ਪੁਣੇ ਵੱਲੋਂ ਪ੍ਰਵਾਨ ਕੀਤੀ ਗਈ ਟੈਸਟ ਕਿੱਟ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਅਜੇ ਟੈਸਟ ਦਾ ਨਤੀਜਾ ਆਉਣ ਵਿੱਚ 6 ਤੋਂ 7 ਘੰਟੇ ਦਾ ਸਮਾਂ ਲੱਗ ਰਿਹਾ ਹੈ। ਇਨ੍ਹਾਂ ਨਵੀਆਂ ਟੈਸਟ ਕਿੱਟਾਂ ਨਾਲ ਇਹ ਸਮਾਂ 2.5 ਘੰਟੇ ਘਟ ਸਕਦਾ ਹੈ। ਆਈ.ਸੀ.ਐਮ.ਆਰ. ਨੇ ਇੱਕ ਜਰਮਨ ਸਪਲਾਇਰ ਵੱਲੋਂ ਤਿਆਰ ਕੀਤੀ ਟੈਸਟ ਕਿੱਟ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਮੌਜੂਦਾ ਸਮੇਂ 14 ਨਵੀਆਂ ਟੈਸਟ ਕਿੱਟਾਂ ਨੂੰ ਪ੍ਰਵਾਨਗੀ ਦੇਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ।

ABOUT THE AUTHOR

...view details