ਨਵੀਂ ਦਿੱਲੀ: ਰਾਜਧਾਨੀ ਵਿਧਾਨ ਸਭਾ ਚੋਣਾਂ ਵਿੱਚ ਮਹਿਜ਼ ਕੁਝ ਹੀ ਦਿਨ ਰਹਿ ਗਏ ਨੇ ਇਸ ਲਈ ਸਾਰੀਆਂ ਪਾਰਟੀਆਂ ਸੱਤਾ 'ਤੇ ਕਾਬਜ਼ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਇਸ ਦੌਰਾਨ ਭਾਜਪਾ ਦੇ ਸਾਂਸਦ ਰਵੀ ਕਿਸ਼ਨ ਨੇ ਕਿਹਾ ਕਿ ਜੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੀ ਸਰਕਾਰ ਆਈ ਤਾਂ ਹਰ ਮੁਹੱਲੇ ਵਿੱਚ ਸ਼ਾਹੀਨ ਬਾਗ਼ ਹੋਵੇਗਾ।
'ਜੇ ਦਿੱਲੀ ਵਿੱਚ ਕਾਂਗਰਸ ਜਾਂ 'ਆਪ' ਆਈ ਤਾਂ ਹਰ ਮੁਹੱਲੇ ਵਿੱਚ ਸ਼ਾਹੀਨ ਬਾਗ਼ ਹੋਵੇਗਾ' ਰਾਜਧਾਨੀ ਵਿੱਚ ਇਸ ਵੇਲੇ ਚੋਣ ਮੈਦਾਨ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ ਅਤੇ ਇਸ ਵੇਲੇ ਦਿੱਲੀ ਦੀਆਂ ਚੋਣਾਂ ਵਿੱਚ ਸ਼ਾਹੀਨ ਬਾਗ਼ ਦਾ ਮੁੱਦਾ ਅਹਿਮ ਬਣਿਆ ਹੋਇਆ ਹੈ। ਇਸ ਦੌਰਾਨ ਭਾਜਪਾ ਦੇ ਗੋਰਖਪੁਰ ਤੋਂ ਸਾਂਸਦ ਰਵੀ ਕਿਸ਼ਨ ਨੇ ਕਿਹਾ ਕਿ ਜੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੀ ਸਰਕਾਰ ਆਈ ਤਾਂ ਹਰ ਮੁਹੱਲੇ ਵਿੱਚ ਸ਼ਾਹੀਨ ਬਾਗ਼ ਹੋਵੇਗਾ। ਲੋਕ ਅਜਿਹਾ ਨਹੀਂ ਚਾਹੁੰਦੇ ਇਸ ਲਈ ਲੋਕ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਭੁਗਤ ਰਹੇ ਹਨ।
ਇਸ ਦੌਰਾਨ ਰਵੀ ਕਿਸ਼ਨ ਨੇ ਕਿਹਾ ਕਿ ਜਿਵੇਂ ਜਿਵੇਂ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ ਉਸ ਤਰ੍ਹਾਂ ਦੀ ਭਾਜਪਾ ਦੀਆਂ ਸੀਟਾਂ ਵਧਦੀਆਂ ਜਾ ਰਹੀਆਂ ਹਨ ਹੁਣ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ।
ਦਿੱਲੀ ਵਿੱਚ ਲੰਮਾ ਬਨਵਾਸ ਕੱਟ ਕੇ ਭਾਰਤੀ ਜਨਤਾ ਪਾਰਟੀ ਵਾਪਸੀ ਕਰ ਰਹੀ ਹੈ। ਇਸ ਦੌਰਾਨ ਰਵੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਹਲੇ ਗਾਉਂਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਾਲੀ ਪਾਰਟੀ ਦਿੱਲੀ ਨੂੰ ਦੁਨੀਆ ਦੀ ਸਭ ਤੋਂ ਵਧੀਆ ਰਾਜਧਾਨੀ ਬਣਾ ਦੇਵੇਗੀ।
ਦਿੱਲੀ ਚੋਣਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਆਪਣੀ ਦਮ ਖਮ ਦਿਖਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ ਹਨ। ਇਸ ਦੌਰਾਨ ਸ਼ਾਹੀਨ ਬਾਗ਼ ਦਾ ਮੁੱਦਾ ਸਭ ਤੋਂ ਅਹਿਮ ਬਣਿਆ ਹੋਇਆ ਹੈ। ਹੁਣ ਤਾਂ ਬੱਸ ਲੋਕਾਂ ਦੀਆਂ ਨਿਗਾਹਾ 11 ਫ਼ਰਵਰੀ ਤੇ ਟਿਕੀਆਂ ਹੋਈਆਂ ਨੇ ਕਿ ਕਿਹੜੀ ਪਾਰਟੀ ਦੇਸ਼ ਦਾ ਦਿਲ ਕਹੀ ਜਾਣ ਵਾਲੀ ਦਿੱਲੀ ਤੇ ਰਾਜ ਕਰਦੀ ਹੈ।