ਅਸਮ: ਪਲਾਸਟਿਕ ਦੇ ਟੁਕੜਿਆਂ ਨਾਲ ਬਣੀਆਂ ਸੜਕਾਂ ਪਲਾਸਟਿਕ ਦੇ ਕੂੜੇ ਦੇ ਪ੍ਰਬੰਧ ਲਈ ਇਕ ਚੰਗਾ ਹੱਲ ਬਣ ਰਹੀਆਂ ਹਨ ਤੇ ਉੱਥੇ ਹੀ ਅਸਾਮ ਦੇ ਗੋਲਪਾਰਾ ਜ਼ਿਲ੍ਹੇ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਅਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ।
ਅਸਮ ਦੇ ਗੋਲਪਾਰਾ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਖ਼ਾਸ ਉਪਰਾਲਾ
ਪਲਾਸਟਿਕ ਦੇ ਟੁਕੜਿਆਂ ਨਾਲ ਬਣੀਆਂ ਸੜਕਾਂ ਪਲਾਸਟਿਕ ਦੇ ਕੂੜੇ ਦੇ ਪ੍ਰਬੰਧ ਲਈ ਇਕ ਚੰਗਾ ਹੱਲ ਬਣ ਰਹੀਆਂ ਹਨ ਤੇ ਉੱਥੇ ਹੀ ਅਸਾਮ ਦੇ ਗੋਲਪਾਰਾ ਜ਼ਿਲ੍ਹੇ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਅਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ।
ਜ਼ਿਲ੍ਹੇ ਵਿੱਚ ਪਲਾਸਟਿਕ ਦੇ ਕੂੜੇ ਦੀ ਵੱਧ ਰਹੀ ਸਮੱਸਿਆ ਦੇ ਹੱਲ ਲਈ ਪਲਾਸਟਿਕ ਦੇ ਕੂੜੇ ਤੋਂ ਸੜਕ ਬਣਾਉਣ ਲਈ ਵਾਤਾਵਰਣ ਪ੍ਰਤੀ ਸੁਚੇਤ ਪਹੁੰਚ ਵਿਕਸਤ ਕੀਤੀ ਗਈ ਸੀ। ਪਲਾਸਟਿਕ ਦੇ ਕੂੜੇ ਦੀ ਸਮੱਸਿਆ ਦੇ ਨਾਲ-ਨਾਲ ਗੋਲਪਾਰਾ ਨੂੰ ਵੀ ਸੜਕ ਨਿਰਮਾਣ ਸਮੱਗਰੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤੇ ਉਦੋਂ ਤੋਂ ਹੀ ਪ੍ਰਸ਼ਾਸਨ ਉਸਾਰੀ ਨੂੰ ਜਾਰੀ ਰੱਖਣ ਲਈ ਗ੍ਰੀਨ ਟੈਕਨਾਲੋਜੀ ਦੀ ਭਾਲ ਕਰ ਰਿਹਾ ਹੈ।
ਗੋਲਪਾਰਾ ਦੇ ਲੋਕ ਨਿਰਮਾਣ ਵਿਭਾਗ ਨੇ ਇੱਕ ਪ੍ਰਾਜੈਕਟ ਸ਼ੁਰੂ ਕੀਤਾ ਹੈ, ਜੋ ਪਲਾਸਟਿਕ ਦੇ ਕੂੜੇ ਦੀ ਵਰਤੋਂ ਕਰਕੇ 75 ਕਿਲੋਮੀਟਰ ਦੀ ਲੰਬਾਈ ਵਾਲੀ ਇੱਕ ਸੜਕ ਦਾ ਨਿਰਮਾਣ ਕਰੇਗਾ। ਰਿਪੋਰਟਾਂ ਅਨੁਸਾਰ 75 ਕਿਲੋਮੀਟਰ ਸੜਕ ਵਿਚੋਂ 45 ਕਿਲੋਮੀਟਰ ਸੜਕ ਦਾ ਨਿਰਮਾਣ ਸੂਰਤ ਤੋਂ ਆਯਾਤ ਕੀਤੇ 37,260 ਕਿਲੋਗ੍ਰਾਮ ਪਲਾਸਟਿਕ ਦੇ ਕੂੜੇ ਨਾਲ ਕੀਤਾ ਗਿਆ ਹੈ, ਜਦਕਿ ਹੋਰ 30 ਕਿਲੋਮੀਟਰ ਸਥਾਨਕ ਤੌਰ 'ਤੇ ਇਕੱਠੇ ਕੀਤੇ ਪਲਾਸਟਿਕ ਕੂੜੇ ਦੀ ਵਰਤੋਂ ਕਰਕੇ ਬਣਾਇਆ ਜਾਵੇਗਾ।