ਪੰਜਾਬ

punjab

ETV Bharat / bharat

ਲਾਲ ਕਿਲ੍ਹਾ ਹਿੰਸਾ: ਦੀਪ ਸਿੱਧੂ ਨੂੰ 7 ਦਿਨਾਂ ਲਈ ਪੁਲਿਸ ਹਿਰਾਸਤ 'ਚ ਭੇਜਿਆ

ਪੁਲਿਸ ਨੇ ਕਿਹਾ ਕਿ ਦੀਪ ਸਿੱਧੂ ਨੂੰ ਉਸ ਤੋਂ ਪੁੱਛਗਿੱਛ ਲਈ ਰਿਮਾਂਡ ਦੀ ਲੋੜ ਹੈ। ਉਸ ਦੇ ਖਿਲਾਫ ਵੀਡੀਓਗ੍ਰਾਫੀ ਸਬੂਤ ਹਨ। ਉਸਨੇ ਲੋਕਾਂ ਨੂੰ ਭੜਕਾਇਆ, ਜਿਸ ਕਾਰਨ ਲੋਕਾਂ ਨੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਉਸ ਦੀ ਸੋਸ਼ਲ ਮੀਡੀਆ ਦੀ ਵੀ ਜਾਂਚ ਕਰਨੀ ਹੈ। ਉਸ ਨੂੰ ਪੰਜਾਬ ਹਰਿਆਣਾ ਲੈ ਕੇ ਜਾਣਾ ਹੈ।

ਲਾਲ ਕਿਲ੍ਹਾ ਹਿੰਸਾ: ਦੋਸ਼ੀ ਦੀਪ ਸਿੱਧੂ ਨੂੰ 7 ਦਿਨਾਂ ਲਈ ਪੁਲਿਸ ਹਿਰਾਸਤ 'ਚ ਭੇਜਿਆ
ਲਾਲ ਕਿਲ੍ਹਾ ਹਿੰਸਾ: ਦੋਸ਼ੀ ਦੀਪ ਸਿੱਧੂ ਨੂੰ 7 ਦਿਨਾਂ ਲਈ ਪੁਲਿਸ ਹਿਰਾਸਤ 'ਚ ਭੇਜਿਆ

By

Published : Feb 9, 2021, 6:18 PM IST

Updated : Feb 10, 2021, 6:22 AM IST

ਨਵੀਂ ਦਿੱਲੀ: ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਗ੍ਰਿਫਤਾਰ ਦੀਪ ਸਿੱਧੂ ਨੂੰ ਅੱਜ ਤੀਸ ਹਜ਼ਾਰੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਥੇ ਦੀਪ ਸਿੱਧੂ ਨੂੰ 7 ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਸਹਿ ਦੋਸ਼ੀ ਕਿਸਾਨ ਆਗੂ ਸੁਖਦੇਵ ਸਿੰਘ ਨੂੰ ਵੀ ਪੇਸ਼ ਕੀਤਾ ਗਿਆ। ਪੁਲਿਸ ਨੇ ਸੁਖਦੇਵ ਸਿੰਘ ਦੀ 1 ਦਿਨ ਦੀ ਹਿਰਾਸਤ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਸੁਖਦੇਵ ਸਿੰਘ ਨੂੰ ਵੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਲਾਲ ਕਿਲ੍ਹਾ ਹਿੰਸਾ: ਦੋਸ਼ੀ ਦੀਪ ਸਿੱਧੂ ਨੂੰ 7 ਦਿਨਾਂ ਲਈ ਪੁਲਿਸ ਹਿਰਾਸਤ 'ਚ ਭੇਜਿਆ

ਇਸ ਤੋਂ ਪਹਿਲਾਂ ਪੁਲਿਸ ਨੇ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਹੈ। ਪੁਲਿਸ ਨੇ ਕਿਹਾ ਕਿ ਦੀਪ ਸਿੱਧੂ ਨੂੰ ਪੁੱਛਗਿੱਛ ਲਈ ਰਿਮਾਂਡ ਦੀ ਲੋੜ ਹੈ। ਉਸ ਦੇ ਖਿਲਾਫ਼ ਵੀਡੀਓਗ੍ਰਾਫੀ ਸਬੂਤ ਹਨ। ਉਸ ਨੇ ਲੋਕਾਂ ਨੂੰ ਭੜਕਾਇਆ, ਜਿਸ ਕਾਰਨ ਲੋਕਾਂ ਨੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਉਸ ਦੀ ਸੋਸ਼ਲ ਮੀਡੀਆ 'ਤੇ ਵੀ ਜਾਂਚ ਹੋਣੀ ਚਾਹੀਦੀ ਹੈ। ਉਸ ਨੂੰ ਪੰਜਾਬ ਹਰਿਆਣਾ ਲਿਜਾਇਆ ਜਾਣਾ ਹੈ। ਲਾਲ ਕਿਲ੍ਹੇ 'ਤੇ 140 ਪੁਲਿਸ ਕਰਮਚਾਰੀਆਂ 'ਤੇ ਹਮਲਾ ਕੀਤਾ ਗਿਆ। ਉਨ੍ਹਾਂ ਦੇ ਸਿਰ 'ਤੇ ਤਲਵਾਰ ਨਾਲ ਸੱਟ ਲੱਗੀ। ਸਿੱਧੂ ਲੋਕਾਂ ਨੂੰ ਭੜਕਾਉਣ ਵਿੱਚ ਸਭ ਤੋਂ ਅੱਗੇ ਸਨ। ਵੀਡੀਓ ਵਿੱਚ ਇਹ ਸਾਫ਼ ਦਿਖਾਈ ਦੇ ਰਿਹਾ ਸੀ ਕਿ ਉਹ ਝੰਡੇ ਅਤੇ ਡੰਡਿਆਂ ਨਾਲ ਲਾਲ ਕਿਲ੍ਹੇ ਵਿੱਚ ਦਾਖ਼ਲ ਹੋ ਰਿਹਾ ਸੀ। ਉਹ ਜੁਗਰਾਜ ਸਿੰਘ ਦੇ ਨਾਲ ਸੀ।

ਸਿੱਧੂ ਦੇ ਵਕੀਲ ਨੇ ਪੁਲਿਸ ਰਿਮਾਂਡ ਦੀ ਮੰਗ ਦਾ ਵਿਰੋਧ ਕੀਤਾ ਤੇ ਰਿਮਾਂਡ ਦੀ ਜ਼ਰੂਰਤ ਨਹੀਂ ਹੈ। ਪੁਲਿਸ ਕੋਲ ਪਹਿਲਾਂ ਹੀ ਸਭ ਕੁੱਝ ਹੈ। ਸੀਸੀਟੀਵੀ ਵੀਡੀਓ ਫੁਟੇਜ ਪਹਿਲਾਂ ਤੋਂ ਹੈ। ਹੋਰ ਕੁੱਝ ਵੀ ਬਰਾਮਦ ਨਹੀਂ ਕਰਨਾ ਹੈ।

Last Updated : Feb 10, 2021, 6:22 AM IST

ABOUT THE AUTHOR

...view details