ਰਾਜਸਥਾਨ: ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਵਿਚਕਾਰ ਚਲ ਰਹੀ ਤਕਰਾਰ ਕਾਰਨ ਸਰਕਾਰ 'ਤੇ ਖ਼ਤਰਾ ਮੰਡਰਾ ਰਿਹਾ ਹੈ। ਸੂਬੇ 'ਚ ਵਿਗੜ ਰਹੀ ਰਾਜਨੀਤਿਕ ਸਥਿਤੀ ਦੇ ਮੱਦੇਨਜ਼ਰ, ਕਾਂਗਰਸ ਹਾਈ ਕਮਾਨ ਨੇ ਪਾਰਟੀ ਦੇ ਤਿੰਨ ਆਗੂਆਂ ਨੂੰ ਜੈਪੁਰ ਭੇਜਿਆ ਹੈ। ਇਸ ਦੇ ਨਾਲ ਹੀ, ਕਾਂਗਰਸ ਵਿਧਾਇਕ ਦਲ ਦੀ ਅੱਜ ਸਵੇਰ 10.30 ਵਜੇ ਬੈਠਕ ਹੋਵੇਗੀ, ਜਿਸ 'ਚ ਗਹਿਲੋਤ ਸਰਕਾਰ ਦੇ ਭਵਿੱਖ ਦਾ ਫ਼ੈਸਲਾ ਹੋਵੇਗਾ ।
ਸਚਿਨ ਪਾਇਲਟ ਕਾਂਗਰਸ ਵਿਧਾਇਕ ਦਲ ਦੀ ਬੈਠਕ 'ਚ ਸ਼ਾਮਲ ਨਹੀਂ ਹੋਣਗੇ। ਪਾਇਲਟ ਖੇਮੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਸਮਰਥਨ ਵਿਚ 30 ਵਿਧਾਇਕ ਹਨ। ਉੱਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਗਹਿਲੋਤ ਦੇ ਖੇਮੇ ਨੇ 100 ਤੋਂ ਵੱਧ ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਭਾਜਪਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਸਚਿਨ ਪਾਇਲਟ ਦੇ ਸੰਪਰਕ ਵਿੱਚ ਨਹੀਂ ਹਨ, ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦਾ ਅੰਦਰੂਨੀ ਮਸਲਾ ਹੈ।
ਕਾਂਗਰਸ ਦੀ ਪ੍ਰੈਸ ਕਾਨਫਰੰਸ
ਜੈਪੁਰ 'ਚ ਮੁੱਖ ਮੰਤਰੀ ਆਵਾਸ ਸਥਾਨ 'ਤੇ ਅਵਿਨਾਸ਼ ਪਾਂਡੇ, ਰਣਦੀਪ ਸੁਰਜੇਵਾਲਾ ਅਤੇ ਅਜੇ ਮਾਕਨ ਪ੍ਰੈਸ ਵਾਰਤਾ ਕਰ ਰਹੇ ਹਨ। 109 ਵਿਧਾਇਕ ਆਪਣੇ ਸਮਰਥਨ ਦੀ ਚਿੱਠੀ ਮੁੱਖ ਮੰਤਰੀ ਨੂੰ ਦੇ ਚੁੱਕੇ ਹਨ। ਅੱਜ ਸਵੇਰ ਵਿਧਾਇਕ ਦਲ ਦੀ ਬੈਠਕ ਹੈ ਜਿਸ ਨੂੰ ਲੈ ਕੇ ਵ੍ਹਿਪ ਜਾਰੀ ਕਰ ਦਿੱਤਾ ਗਿਆ ਹੈ। ਬੈਠਕ 'ਚ ਸ਼ਾਮਲ ਨਾ ਹੋਣ ਵਾਲੇ ਵਿਧਾਇਕਾਂ 'ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ, ਅਤੇ ਵ੍ਹਿਪ ਦੀ ਉਲੰਘਣਾ ਕਰਨ 'ਤੇ ਪਾਰਟੀ ਦੀ ਮੈਂਬਰਸ਼ਿਪ ਵੀ ਖ਼ਤਮ ਕੀਤੀ ਜਾ ਸਕਦੀ ਹੈ।
ਅਮਿਤ ਸ਼ਾਹ ਨਾਲ ਮੁਲਾਕਾਤ ਕਰ ਸਕਦੇ ਹਨ ਸਚਿਨ ਪਾਇਲਟ
ਸੁਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਚਿਨ ਪਾਇਲਟ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਸਕਦੇ ਹਨ। ਅੱਜ ਸਵੇਰ ਪਾਇਲਟ ਭਾਜਪਾ ਮੁਖੀ ਜੇਪੀ ਨੱਡਾ ਨਾਲ ਵੀ ਗੱਲਬਾਤ ਕਰ ਸਕਦੇ ਹਨ।
ਸਚਿਨ ਪਾਇਲਟ ਨੂੰ ਝਟਕਾ
ਸਚਿਨ ਪਾਇਲਟ ਦਾ ਇਕ ਹੋਰ ਸਾਥੀ ਪ੍ਰਸ਼ਾਂਤ ਬੈਰਵਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਮਿਲਣ ਪਹੁੰਚੇ ਹਨ। ਪ੍ਰਸ਼ਾਂਤ ਬੈਰਵਾ ਨੇ ਕਿਹਾ ਕਿ ਮੈਂ ਸਚਿਨ ਪਾਇਲਟ ਦਾ ਸਨਮਾਨ ਕਰਦਾ ਹਾਂ, ਪਰ ਜੇ ਉਹ ਭਾਜਪਾ ਵਿੱਚ ਜਾਂਦੇ ਹਨ ਤਾਂ ਮੈਂ ਉਨ੍ਹਾਂ ਨਾਲ ਨਹੀਂ ਜਾਵਾਂਗਾ।
ਕਾਂਗਰਸ ਦੇ ਤਿੰਨ ਵਿਧਆਇਕ ਦਿੱਲੀ ਤੋਂ ਪਹੁੰਚੇ ਜੈਪੁਰ