ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਟਵੀਟ ਕਰ ਵਿਯੰਗ ਕੀਤਾ ਹੈ। ਰਾਹੁਲ ਨੇ ਕੁੱਝ ਰਿਪੋਰਟਾਂ ਦਾ ਜ਼ਿਕਰ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਇੱਕ ਪ੍ਰਤੀਸ਼ਤ ਅਮੀਰ ਲੋਕਾਂ ਕੋਲ 95.3 ਮਿਲੀਅਨ ਲੋਕਾਂ ਦੀ ਦੌਲਤ ਨਾਲੋਂ ਚਾਰ ਗੁਣਾ ਜ਼ਿਆਦਾ ਦੌਲਤ ਹੈ, ਜੋ ਕੁੱਲ ਆਬਾਦੀ ਦਾ 70 ਪ੍ਰਤੀਸ਼ਤ ਹੈ। ਸਾਰੇ ਭਾਰਤੀ ਅਰਬਪਤੀਆਂ ਦੀ ਕੁੱਲ ਸੰਪਤੀ ਪੂਰੇ ਸਾਲ ਦੇ ਬਜਟ ਤੋਂ ਵੀ ਵੱਧ ਹੈ।
ਰਾਹੁਲ ਗਾਂਧੀ ਨੇ ਟਵੀਟ ਕੀਤਾ, "ਮੋਦੀ ਗਰੀਬਾਂ ਤੋਂ ਪੈਸੇ ਵਸੂਲਦੇ ਹਨ ਅਤੇ ਆਪਣੇ ਕਰੀਬੀ ਸਰਮਾਏਦਾਰ ਮਿੱਤਰਾਂ ਅਤੇ ਵੱਡੇ ਸ਼ਕਤੀਸ਼ਾਲੀ ਦਲਾਲਾਂ ਨੂੰ ਦਿੰਦੇ ਹਨ, ਜਿਹੜੇ ਭਾਰਤ ਦੇ ਇੱਕ ਪ੍ਰਤੀਸ਼ਤ ਅਮੀਰ ਹਨ, ਜਿਨ੍ਹਾਂ ਕੋਲ ਹੁਣ ਭਾਰਤ ਦੇ ਇੱਕ ਅਰਬ ਗ਼ਰੀਬਾਂ ਨਾਲੋਂ ਚਾਰ ਗੁਣਾ ਜ਼ਿਆਦਾ ਪੈਸਾ ਹੈ।"
ਦੱਸ ਦਈਏ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ 'ਤੇ ਸਨਅਤਕਾਰਾਂ ਨਾਲ ਨੇੜਤਾ ਲਈ ਹਮਲੇ ਕਰਦੇ ਰਹਿੰਦੇ ਹਨ।