ਪੰਜਾਬ

punjab

ETV Bharat / bharat

ਦਿੱਲੀ ਚੋਣ ਅਖਾੜਾ: ਗਾਂਧੀ ਪਰਿਵਾਰ ਲਾਵੇਗਾ ਪੂਰੀ ਵਾਹ

ਦਿੱਲੀ ਦੀਆਂ ਚੋਣਾਂ ਲਈ ਕਾਂਗਰਸ ਦੀ ਵੱਡੀ ਲੀਡਰਸ਼ਿੱਪ 3 ਤੋਂ 5 ਫ਼ਰਵਰੀ ਤੱਕ ਦਿੱਲੀ ਵਿੱਚ ਰੈਲੀਆਂ ਕਰਨ ਜਾ ਰਹੀ ਹੈ।

ਦਿੱਲੀ
ਫ਼ੋਟੋ

By

Published : Jan 31, 2020, 6:56 PM IST

ਨਵੀਂ ਦਿੱਲੀ: ਰਾਜਧਾਨੀ ਦੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਮੌਸਮ ਪੂਰੀ ਤਰ੍ਹਾਂ ਨਾਲ ਗਰਮਾ ਚੁੱਕਿਆ ਹੈ। ਚੋਣਾਂ ਵੇਲੇ ਸਾਰੀਆਂ ਪਾਰਟੀਆਂ ਪ੍ਰਚਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ ਹਨ। ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ 3, 4 ਅਤੇ 5 ਫ਼ਰਵਰੀ ਨੂੰ ਦਿੱਲੀ ਦੇ ਕਈ ਇਲਾਕਿਆਂ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ।

ਦਿੱਲੀ ਵਿੱਚ ਰੈਲੀਆਂ

ਜਾਣਕਾਰੀ ਲਈ ਦੱਸ ਦਈਏ ਕਿ ਕਾਂਗਰਸ ਦੇ ਕੇਰਲ ਦੇ ਵਾਇਨਾਡ ਤੋਂ ਸਾਂਸਦ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ 3 ਅਤੇ 4 ਤਰੀਕ ਨੂੰ ਦਿੱਲੀ ਵਿੱਚ ਕਈ ਥਾਵਾਂ 'ਤੇ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।

ਇਹ ਵੀ ਦੱਸ ਦਈਏ ਕਿ ਚੋਣ ਮੈਦਾਨ ਵਿੱਚ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਵਿੱਚ ਕੁੱਦ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਸੋਨੀਆ ਗਾਂਧੀ 5 ਫ਼ਰਵਰੀ ਨੂੰ ਦਿੱਲੀ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਇਸ ਰੈਲੀ ਵਿੱਚ ਕਈ ਕੱਦਾਵਾਰ ਨੇਤਾਵਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਕਾਂਗਰਸ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਆਉਣ ਵਾਲੀ 5 ਫ਼ਰਵਰੀ ਨੂੰ ਸੋਨੀਆ ਗਾਂਧੀ ਸ਼ਾਸਤਰੀ ਪਾਰਕ ਵਿੱਚ ਰੈਲੀ ਕਰਨ ਜਾ ਰਹੇ ਹਨ। ਇਸ ਨੂੰ ਲੈ ਕੇ ਪਾਰਟੀ ਦੇ ਵਰਕਰਾਂ ਨੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।

ਇਸ ਤੋਂ ਸਾਰੇ ਜਾਣੂ ਹਨ ਕਿ ਦਿੱਲੀ ਵਿੱਚ 8 ਫ਼ਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਦੇ ਨਤੀਜਿਆਂ ਦਾ ਐਲਾਨ 11 ਫ਼ਰਵਰੀ ਨੂੰ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਤਿਆਰੀਆਂ ਖਿੱਚੀਆਂ ਹੋਈਆਂ ਹਨ। ਬੱਸ ਹੁਣ ਲੋਕਾਂ ਅਤੇ ਸਿਆਸੀ ਮਾਹਰਾਂ ਦੀ ਨਿਗਾਹਾਂ 11 ਫ਼ਰਵਰੀ ਤੇ ਟਿਕੀਆਂ ਹੋਈਆਂ ਹਨ।

ABOUT THE AUTHOR

...view details