ਪੰਜਾਬ

punjab

ETV Bharat / bharat

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਤਨੀ ਨਾਲ ਭੁਗਤਾਈ ਵੋਟ

ਦਿੱਲੀ ਵਿਧਾਨ ਸਭਾ ਚੋਣਾਂ ਲਈ ਹੋ ਰਹੀ ਵੋਟਿੰਗ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣੀ ਧਰਮ ਪਤਨੀ ਸਵਿਤਾ ਕੋਵਿੰਦ ਨੇ ਵੋਟ ਭੁਗਤਾਈ।

ਰਾਮਨਾਥ ਕੋਵਿੰਦ
ਰਾਮਨਾਥ ਕੋਵਿੰਦ

By

Published : Feb 8, 2020, 1:33 PM IST

ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣੀ ਪਤਨੀ ਸਵਿਤਾ ਕੋਵਿੰਦ ਨਾਲ ਰਾਸ਼ਟਰਪਤੀ ਭਵਨ ਵਿੱਚ ਮੌਜੂਦ ਰਜਿੰਦਰ ਪ੍ਰਸਾਦ ਕੇਂਦਰੀ ਸਕੂਲ ਵਿੱਚ ਵੋਟ ਪਾਈ। ਨਵੀਂ ਦਿੱਲੀ ਵਿਧਾਨ ਸਭਾ ਹਲਕੇ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ.ਐੱਮ. ਅਰਵਿੰਦ ਕੇਜਰੀਵਾਲ, ਕਾਂਗਰਸ ਦੇ ਰੋਮੇਸ਼ ਸੱਭਰਵਾਲ ਅਤੇ ਭਾਜਪਾ ਦੇ ਸੁਨੀਲ ਯਾਦਵ ਹਨ।

ਵੀਡੀਓ

ਸਵੇਰੇ 8 ਵਜੇ ਤੋਂ ਦਿੱਲੀ ਦੀਆਂ ਸਾਰੀਆਂ 70 ਸੀਟਾਂ ਲਈ ਵੋਟਿੰਗ ਜਾਰੀ ਹੈ। ਇਨ੍ਹਾਂ ਚੋਣਾਂ ਲਈ ਸੱਤਾਧਾਰੀ ‘ਆਪ’, ਭਾਜਪਾ ਅਤੇ ਕਾਂਗਰਸ ਮੁੱਖ ਤੌਰ ‘ਤੇ ਮੈਦਾਨ ਵਿਚ ਹਨ। ਚੋਣਾਂ ਵਿੱਚ ਕੁੱਲ 672 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਅੱਜ, ਦਿੱਲੀ ਦੇ 1,47,86,382 ਵੋਟਰ ਫੈਸਲਾ ਲੈਣਗੇ ਕਿ ਦਿੱਲੀ ਵਿੱਚ ਕਿਹੜੀ ਪਾਰਟੀ ਸੱਤਾ ਵਿੱਚ ਆਵੇਗੀ ਜਿਸ ਬਾਰੇ 11 ਫਰਵਰੀ ਨੂੰ ਪਤਾ ਲੱਗੇਗਾ।

ABOUT THE AUTHOR

...view details