ਝਾਰਖੰਡ: ਪ੍ਰਧਾਨਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਝਾਰਖੰਡ ਵਿੱਚ ਦੋ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੀ ਪਹਿਲੀ ਰੈਲੀ ਖੂੰਟੀ ਜ਼ਿਲ੍ਹੇ ਦੇ ਬਿਰਸਾ ਕਾਲਜ ਵਿੱਚ ਸਵੇਰੇ 11 ਵਜੇ ਹੋਵੇਗੀ। ਜਦਕਿ, ਦੂਜੀ ਰੈਲੀ ਜਮਸ਼ੇਦਪੁਰ ਦੇ ਸਟੀਲ ਮੈਦਾਨ ਵਿੱਚ ਦੁਪਹਿਰ 1 ਵਜੇ ਹੋਵੇਗੀ।
ਮੁੱਖ ਮੰਤਰੀ ਰਘੁਬਰ ਦਾਸ ਜਮਸ਼ੇਦਪੁਰ (ਪੂਰਬ) ਸੀਟ ਤੋਂ ਚੋਣ ਲੜ ਰਹੇ ਹਨ, ਜਿੱਥੇ ਉਨ੍ਹਾਂ ਸਾਬਕਾ ਕੈਬਿਨੇਟ ਸਹਿਯੋਗੀ ਸਰਯੂ ਰਾਇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।
ਭਾਜਪਾ ਦੀ ਉਮੀਦਵਾਰ ਸੂਚੀ ਵਿੱਚ ਉਨ੍ਹਾਂ ਦਾ ਨਾਂਅ ਨਹੀਂ ਆਉਣ ਤੋਂ ਬਾਅਦ ਰਾਇ ਨੇ ਪਿਛਲੇ ਮਹੀਨੇ ਮੰਤਰੀ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਜਮਸ਼ੇਦਪੁਰ (ਪੱਛਮ) ਤੋਂ 2014 ਦੀ ਵਿਧਾਨਸਭਾ ਚੋਣ ਜਿੱਤਣ ਵਾਲੇ ਰਾਇ ਨੇ ਦਾਸ ਨੂੰ ਚੁਣੌਤੀ ਦੇਣ ਲਈ ਜਮਸ਼ੇਦਪੁਰ (ਪੂਰਬ) ਤੋਂ ਨਾਮਜ਼ਦਗੀ ਭਰੀ। ਨੀਤੀਸ਼ ਕੁਮਾਰ ਦੀ ਜੇਡੀ (ਯੂ) ਨੇ ਰਾਇ ਦੇ ਸਮਰਥਨ ਵਿੱਚ ਸੀਟ ਤੋਂ ਆਪਣਾ ਉਮੀਦਵਾਰ ਵਾਪਸ ਲੈ ਲਿਆ।