ਹੁਸ਼ਿਆਰਪੁਰ: ਪੰਜਾਬ ਵਿੱਚ ਚੋਣਾਂ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੇ ਦੌਰੇ 'ਤੇ ਸਨ। ਇਸ ਦੌਰਾਨ ਉਨ੍ਹਾਂ ਹੁਸ਼ਿਆਰਪੁਰ ਵਿਚ ਇੱਕ ਚੋਣ ਰੈਲੀ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਕਾਂਗਰਸ 'ਤੇ ਜਨਮ ਕੇ ਹਮਲਾ ਬੋਲਿਆ। ਇਸ ਦੌਰਾਨ ਉਨ੍ਹਾਂ ਕਰਤਾਰਪੁਰ ਕੋਰੀਡੋਰ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਗਲਤੀ ਕਾਰਨ ਹੀ ਪਾਵਨ ਅਸਥਾਨ ਪਾਕਿਸਤਾਨ ਦੇ ਹਿੱਸੇ ਆਇਆ ਹੈ।
ਹੁਸ਼ਿਆਰਪੁਰ: 84 ਵਾਲੇ ਬਿਆਨ 'ਤੇ PM ਮੋਦੀ ਨੇ ਕਾਂਗਰਸ ਨੂੰ ਸੁਣਾਈਆਂ ਖਰ੍ਹੀਆਂ-ਖਰ੍ਹੀਆਂ
ਸੈਮ ਪਿਤ੍ਰੋਦਾ ਵੱਲੋਂ 84 ਦੇ ਮਾਮਲੇ 'ਤੇ ਦਿੱਤਾ ਗਿਆ ਬਿਆਨ ਹੁਣ ਤੂਲ ਫੜ ਰਿਹਾ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਲੈਕੇ ਪੰਜਾਬ ਕਾਂਗਰਸ 'ਚ ਵੀ ਨਰਾਜ਼ਗੀ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਪੰਜਾਬ ਦੇ ਹੁਸ਼ਿਆਰਪੁਰ ਵਿਚ ਇੱਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਕਾਂਗਰਸ 'ਤੇ ਤਿੱਖੇ ਹਮਲੇ ਬੋਲੇ।
ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਇਸ ਮੌਕੇ ਵੀ ਉਨ੍ਹਾਂ ਕਾਂਗਰਸ ਪ੍ਰਧਾ ਰਾਹੁਲ ਗਾਂਧੀ ਦੇ ਸਲਾਹਕਾਰ ਸੈਮ ਪਿਤ੍ਰੋਦਾ ਨੂੰ ਨਹੀਂ ਬਖ਼ਸ਼ਿਆ। ਉਨ੍ਹਾਂ ਸੈਮ ਪਿਤ੍ਰੋਦਾ ਵੱਲੋਂ ਬੀਤੇ ਵੀਰਵਾਰ ਨੂੰ 84 ਦੇ ਦੰਗੇ 'ਤੇ ਵਿਵਾਦਿਤ ਟਿੱਪਣੀ ਦੇਣ 'ਤੇ ਹਮਲਾ ਬੋਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਹਾ ਕਿ, '84 ਦੇ ਦੰਗਿਆਂ ਨੂੰ ਕੋਈ ਵੀ ਭੁੱਲ ਨਹੀਂ ਸਕਦਾ ਹੈ। ਹੁਸ਼ਿਆਰਪੁਰ ਵਿੱਚ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਉਨ੍ਹਾਂ ਕਿਹਾ ਕਿ, 'ਕੀ ਕਾਂਗਰਸ ਨੂੰ ਮਾਫ਼ ਕਰੇਗਾ ਪੰਜਾਬ?' ਉਨ੍ਹਾਂ ਕਿਹਾ ਕਿ ਇਹੀ ਕਾਂਗਰਸ ਦਾ ਨਿਆ ਹੈ।