ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਤਰੀ ਮੰਡਲ ਦੀ ਮੀਟਿੰਗ 'ਚ ਹਰ ਕਿਸੇ ਨੂੰ ਕਿਹਾ ਕਿ ਉਹ ਸਮੇਂ 'ਤੇ ਦਫ਼ਤਰ ਪੁਹੰਚਣ, ਘਰ ਤੋਂ ਕੰਮ ਕਰਨ ਤੋਂ ਬਚਣ ਤੇ ਲੋਕਾਂ ਲਈ ਇੱਕ ਮਿਸਾਲ ਪੇਸ਼ ਕਰਨ। ਮੀਟਿੰਗ ਤੋਂ ਬਾਅਦ ਸੂਤਰਾਂ ਨੇ ਕਿਹਾ ਕਿ ਨਵੀਂ ਸਰਕਾਰ ਦੇ ਮੰਤਰੀ ਮੰਡਲ ਦੀ ਪਹਿਲੀ ਬੈਠਕ 'ਚ ਪ੍ਰਧਾਨ ਮੰਤਰੀ ਨੇ ਸੀਨੀਅਰ ਮੰਤਰੀਆਂ ਨੂੰ ਕਿਹਾ ਕਿ ਉਹ ਨਵੇਂ ਮੰਤਰੀਆਂ ਨੂੰ ਨਾਲ ਲੈ ਕੇ ਚਲਣ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਮੰਤਰੀਆਂ ਨੂੰ ਦਿੱਤੇ ਨਿਰਦੇਸ਼, ਕਿਹਾ- ਸਮੇਂ 'ਤੇ ਦਫਤਰ ਪੁੱਜੋਂ
ਮੋਦੀ ਨੇ ਕਿਹਾ ਕਿ ਮੰਤਰੀਆਂ ਨੂੰ ਸਮੇਂ 'ਤੇ ਦਫ਼ਤਰ ਆਉਣ ਤੇ ਘਰ ਤੋਂ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਲੋਕਾਂ ਨਾਲ ਵੀ ਮਿਲਦੇ ਰਹਿਣਾ ਚਾਹੀਦਾ ਹੈ।
ਰਾਜ ਮੰਤਰੀਆਂ ਨੂੰ ਇਕ ਵੱਡੀ ਭੂਮਿਕਾ ਦੇਣ ਦੀ ਗੱਲ ਕਰਦੇ ਹੋਇਆ ਮੋਦੀ ਨੇ ਕਿਹਾ ਕਿ ਕੈਬਿਨੇਟ ਮੰਤਰੀ ਉਨ੍ਹਾਂ ਨਾਲ ਮਹੱਤਵਪੂਰਨ ਫਾਈਲਾਂ ਸਾਂਝੀਆਂ ਕਰਨ। ਇਸਦੇ ਨਾਲ ਉਤਪਾਦਨ ਵਧੇਗਾ। ਸੂਤਰਾਂ ਅਨੁਸਾਰ ਮੋਦੀ ਨੇ ਕਿਹਾ ਕਿ ਫਾਈਲਾਂ ਦਾ ਜਲਦ ਨਿਪਟਾਰਾ ਕਰਨ ਲਈ ਕੈਬਿਨੇਟ ਮੰਤਰੀ ਅਤੇ ਉਨ੍ਹਾਂ ਦੇ ਸਹਾਇਕ ਮੰਤਰੀ ਇਕਠੇ ਬੈਠ ਕੇ ਪ੍ਰਸਤਾਵਾਂ ਨੂੰ ਮੰਜੂਰੀ ਦੇ ਸਕਦੇ ਹਨ।
ਕੈਬਿਨੇਟ ਮੰਤਰੀ ਅਤੇ ਉਨ੍ਹਾਂ ਦੇ ਸਹਾਇਕ ਮੰਤਰੀ ਇਕਠੇ ਬੈਠ ਸਕਦੇ ਹਨ ਅਤੇ ਫਾਈਲਾਂ ਨੂੰ ਤੇਜ਼ ਕਰਨ ਲਈ ਪ੍ਰਸਤਾਵ ਲੈ ਸਕਦੇ ਹਨ। ਸਮੇਂ ਸਿਰ ਦਫ਼ਤਰ ਪਹੁੰਚਣ 'ਤੇ ਜ਼ੋਰ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਸਾਰੇ ਮੰਤਰੀ ਸਮੇਂ 'ਤੇ ਦਫ਼ਤਰ ਪੁਹੰਚਣ ਅਤੇ ਕੁਝ ਮਿੰਟ ਦਾ ਸਮਾਂ ਕੱਢ ਕੇ ਅਧਿਕਾਰੀਆਂ ਦੇ ਨਾਲ ਮੰਤਰਾਲੇ ਦੇ ਕੰਮਕਾਜ ਬਾਰੇ ਜਾਣਕਾਰੀ ਹਾਸਲ ਕਰਨ। ਉਨ੍ਹਾਂ ਨੇ ਕਿਹਾ ਕਿ ਮੰਤਰੀਆਂ ਨੂੰ ਦਫ਼ਤਰ 'ਚ ਆਉਣ ਤੇ ਘਰ ਤੋਂ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਪਾਰਟੀ ਦੇ ਸੰਸਦ ਮੈਂਬਰਾਂ ਅਤੇ ਲੋਕਾਂ ਨਾਲ ਵੀ ਮਿਲਦੇ ਰਹਿਣਾ ਚਾਹੀਦਾ ਹੈ।