ਪੁਰੋਲਾ: ਮੋਰੀ ਤਹਸੀਲ ਦੇ ਖੇੜਾ ਘਾਟੀ ਦੇ ਰੂਪਿਨ ਨਦੀ ਵਿੱਚ ਪੈਦਲ ਜਾਣ ਲਈ ਬਣਿਆ ਪੁੱਲ ਟੁੱਟ ਗਿਆ ਹੈ, ਜਿਸ ਕਾਰਨ ਜ਼ਿਲ੍ਹਾ ਹੈੱਡਕੁਆਰਟਰ ਨਾਲ ਪੰਜ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਪਿੰਡ ਦਾ ਸੰਪਰਕ ਟੁੱਟ ਜਾਣ ਕਾਰਨ ਲੋਕ ਆਪਣੇ ਨਿਜੀ ਕੰਮਾਂ ਲਈ ਡੰਡਿਆਂ ਦੇ ਆਸਰੇ ਨਦੀ ਪਾਰ ਕਰ ਰਹੇ ਹਨ। ਉੱਥੇ ਹੀ ਪਾਣੀ ਨਾਲ ਲਬਾਲਬ ਭਰੀ ਰੂਪਿਨ ਨਦੀ ਦੇ ਵਹਾਅ ਚ ਇੱਕ ਮਹਿਲਾ ਵੀ ਰੁੜ੍ਹਨ ਤੋਂ ਵਾਲ-ਵਾਲ ਬਚ ਗਈ।
ਸਿਰਫ਼ ਡੰਡਿਆਂ ਦੇ ਸਹਾਰੇ ਹੈ ਜ਼ਿੰਦਗੀ, ਰੋਜ਼ਾਨਾ ਮੌਤ ਨਾਲ ਜੰਗ ਲੜਦੇ ਹਨ ਇਹ ਲੋਕ
ਉੱਤਰਕਾਸ਼ੀ ਜ਼ਿਲ੍ਹੇ ਦੇ ਮੋਰੀ ਤਹਿਸੀਲ ਦੀ ਖੇੜਾ ਘਾਟੀ ਦੀ ਰੂਪਿਨ ਨਦੀ ਉੱਤੇ ਬਣਿਆ ਇੱਕੋ-ਇੱਕ ਪੁੱਲ ਲਿਵਾੜੀ, ਫਿਤਾੜੀ, ਰਾਲਾ, ਕਾਸਲਾ, ਰੇਕਚਾ ਵਰਗੇ ਪਿੰਡਾਂ ਨੂੰ ਆਪਸ 'ਚ ਜੋੜਦਾ ਹੈ। ਇਸ ਪੁੱਲ ਦੇ ਟੁੱਟ ਜਾਣ ਕਾਰਨ ਪਿੰਡ ਦਾ ਜ਼ਿਲ੍ਹਾ ਹੈੱਡਕੁਆਰਟਰ ਨਾਲ ਸੰਪਰਕ ਟੁੱਟ ਗਿਆ ਹੈ।
ਰੂਪਿਨ ਨਦੀ ਉੱਤੇ ਬਣਿਆ ਇੱਕੋ-ਇੱਕ ਪੁੱਲ ਲਿਵਾੜੀ, ਫਿਤਾੜੀ, ਰਾਲਾ, ਕਾਸਲਾ, ਰੇਕਚਾ ਵਰਗੇ ਪਿੰਡਾਂ ਨੂੰ ਆਪਸ 'ਚ ਜੋੜਦਾ ਹੈ। ਇਸ ਪੁੱਲ ਦੇ ਟੁੱਟ ਜਾਣ ਕਾਰਨ ਪਿੰਡ ਦਾ ਜ਼ਿਲ੍ਹਾ ਹੈੱਡਕੁਆਰਟਰ ਨਾਲ ਸੰਪਰਕ ਟੁੱਟ ਗਿਆ ਹੈ। ਉੱਥੇ ਹੀ, ਲੋਕਾਂ ਨੂੰ ਰੋਜ਼ਾਨਾ ਦੇ ਕੰਮਾਂ ਲਈ ਨਦੀ ਪਾਰ ਕਰਨੀ ਪੈਂਦੀ ਹੈ। ਜਿਸਦੇ ਲਈ ਪਿੰਡ ਦੇ ਲੋਕ ਇੱਕ ਡੰਡੇ ਦਾ ਸਹਾਰਾ ਲੈਂਦੇ ਹਨ ਅਤੇ ਨਦੀ ਪਾਰ ਕਰਦੇ ਹਨ।
ਵੀਡੀਓ ਵੇਖਣ ਲਈ ਕਲਿੱਕ ਕਰੋ
ਦੱਸ ਦਈਏ ਕਿ ਪਿੰਡਾਂ ਨੂੰ ਸੜਕ ਨਾਲ ਜੋੜਨ ਲਈ ਪੀਐੱਮਜੀਐੱਸਵਾਈ ਨੇ ਸਾਲ 2012 ਵਿੱਚ ਸੜਕ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਪਰ, ਪਿੰਡਾਂ ਨੂੰ ਸੜਕ ਨਾਲ ਜੋੜਨ ਵਾਲੇ 3 ਪੁੱਲ ਹੁਣ ਤੱਕ ਵੀ ਨਹੀਂ ਬਣਾਏ ਗਏ। ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਲੋਕ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਰੂਪਿਨ ਨਦੀ ਪਾਰ ਕਰਨ ਨੂੰ ਮਜਬੂਰ ਹਨ।