ਮੁੰਬਈ: ਰਾਕਾਂਪਾ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ 'ਨਾਲ ਮਿਲਕੇ' ਕੰਮ ਕਰਨ ਦਾ ਆਫ਼ਰ ਦਿੱਤਾ ਸੀ, ਪਰ ਉਨ੍ਹਾਂ ਨੇ ਠੁਕਰਾ ਦਿੱਤਾ। ਪਵਾਰ ਨੇ ਅਜਿਹੀਆਂ ਖ਼ਬਰਾਂ ਨੂੰ ਖ਼ਾਰਜ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾਉਣ ਦੀ ਪੇਸ਼ਕਸ਼ ਦਿੱਤੀ। ਉਨ੍ਹਾਂ ਕਿਹਾ, "ਪਰ, ਮੋਦੀ ਦੀ ਅਗਵਾਈ ਵਾਲੀ ਮੰਤਰੀ ਮੰਡਲ ਵਿੱਚ ਸੁਪ੍ਰੀਆ (ਸੁਲੇ) ਨੂੰ ਮੰਤਰੀ ਬਣਾਉਣ ਦੀ ਤਜਵੀਜ਼ ਜ਼ਰੂਰ ਪੇਸ਼ ਕੀਤੀ ਗਈ ਸੀ।"
ਸੁਪ੍ਰੀਆ ਸੁਲੇ, ਪਵਾਰ ਦੀ ਬੇਟੀ ਅਤੇ ਪੁਣੇ ਜ਼ਿਲ੍ਹੇ ਦੇ ਬਾਰਾਮਤੀ ਤੋਂ ਲੋਕ ਸਭਾ ਮੈਂਬਰ ਹੈ। ਪਵਾਰ ਨੇ ਕਿਹਾ ਕਿ ਉਨ੍ਹਾਂ ਨੇ ਮੋਦੀ ਨੂੰ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਲਈ ਪ੍ਰਧਾਨ ਮੰਤਰੀ ਨਾਲ ਮਿਲ ਕੇ ਕੰਮ ਕਰਨਾ ਸੰਭਵ ਨਹੀਂ ਹੈ।
ਪਵਾਰ ਨੇ ਸੋਮਵਾਰ ਨੂੰ ਇੱਕ ਮਰਾਠੀ ਟੀਵੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, ‘ਮੋਦੀ ਨੇ ਮੈਨੂੰ ਮਿਲ ਕੇ ਕੰਮ ਕਰਨ ਦੀ ਪੇਸ਼ਕਸ਼ ਕੀਤੀ। ਮੈਂ ਉਨ੍ਹਾਂ ਨੂੰ ਕਿਹਾ ਕਿ ਸਾਡੇ ਨਿੱਜੀ ਸੰਬੰਧ ਬਹੁਤ ਚੰਗੇ ਹਨ ਅਤੇ ਉਹ ਹਮੇਸ਼ਾ ਰਹਿਣਗੇ, ਪਰ ਮੇਰੇ ਲਈ ਇਕੱਠੇ ਕੰਮ ਕਰਨਾ ਸੰਭਵ ਨਹੀਂ ਹੈ।'
ਦੱਸ ਦਈਏ ਕਿ ਪਵਾਰ ਨੇ ਪਿਛਲੇ ਮਹੀਨੇ ਮਹਾਰਾਸ਼ਟਰ ਵਿੱਚ ਸਰਕਾਰ ਬਣਨ ਸੰਬੰਧੀ ਚੱਲ ਰਹੇ ਘਟਨਾਕ੍ਰਮ ਦੌਰਾਨ ਦਿੱਲੀ ਵਿੱਚ ਮੋਦੀ ਨਾਲ ਮੁਲਾਕਾਤ ਕੀਤੀ ਸੀ।
ਮੋਦੀ ਨੇ ਕਈ ਵਾਰ ਕਰ ਚੁੱਕੇ ਹਨ ਪਵਾਰ ਦੀ ਸ਼ਲਾਘਾ
ਹਾਲ ਹੀ ਦੇ ਵਿੱਚ, ਮੋਦੀ ਨੇ ਕਿਹਾ ਸੀ ਕਿ ਸਾਰੀਆਂ ਪਾਰਟੀਆਂ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਸੰਸਦੀ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ।
ਪਵਾਰ ਨੇ ਕਿਹਾ, ‘ਜਦੋਂ ਮੈਨੂੰ ਅਜੀਤ ਦੇ (ਦੇਵੇਂਦਰ ਫੜਨਵੀਸ ਨੂੰ ਦਿੱਤਾ ਗਿਆ) ਸਮਰਥਨ ਬਾਰੇ ਪਤਾ ਲੱਗਿਆ ਤਾਂ ਮੈਂ ਸਭ ਤੋਂ ਪਹਿਲਾਂ ਠਾਕਰੇ ਨਾਲ ਸੰਪਰਕ ਕੀਤਾ। ਮੈਂ ਉਨ੍ਹਾਂ ਨੂੰ ਕਿਹਾ ਕਿ ਜੋ ਹੋਇਆ ਉਹ ਸਹੀ ਨਹੀਂ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮੈਂ ਇਸ ਨੂੰ ਅਜੀਤ ਦੀ ਬਗਾਵਤ ਨੂੰ ਦਬਾ ਦਿਆਂਗਾ।'
ਉਨ੍ਹਾਂ ਕਿਹਾ ਕਿ, ‘ਜਦੋਂ ਰਾਕਾਂਪਾ ਵਿੱਚ ਸਭ ਨੂੰ ਪਤਾ ਚੱਲਿਆ ਕਿ ਅਜੀਤ ਦੇ ਕਦਮ ਨੂੰ ਮੇਰਾ ਸਮਰਥਨ ਨਹੀਂ ਹੈ, ਤਾਂ ਜੋ ਪੰਜ-ਦੱਸ ਵਿਧਾਇਕ ਅਜੀਤ ਦੇ ਨਾਲ ਆਏ ਸੀ, ਉਨ੍ਹਾਂ ‘ਤੇ ਦਬਾਅ ਵਧ ਗਿਆ।’
ਐਨਸੀਪੀ ਮੁਖੀ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਕੀ ਪਵਾਰ ਪਰਿਵਾਰ ਦੇ ਕਿਸੇ ਨੇ ਅਜੀਤ ਪਵਾਰ ਨਾਲ ਫੜਨਵੀਸ ਨੂੰ ਸਮਰਥਨ ਦੇਣ ਦੇ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਕਰਨ ਲਈ ਗੱਲ ਕੀਤੀ ਸੀ ਜਾਂ ਨਹੀਂ, ਪਰ ਪਰਿਵਾਰ ਵਿੱਚ ਹਰ ਕੋਈ ਮੰਨਦਾ ਸੀ ਕਿ ਅਜੀਤ ਨੇ ਗਲਤ ਕੀਤਾ।'
ਉਨ੍ਹਾਂ ਕਿਹਾ ਕਿ, 'ਬਾਅਦ ਵਿੱਚ ਮੈਂ ਉਨ੍ਹਾਂ ਨੂੰ ਕਿਹਾ ਕਿ ਜੋ ਵੀ ਉਸ ਨੇ ਕੀਤਾ ਉਹ ਸਹੀ ਨਹੀਂ ਹੈ। ਜਿਹੜਾ ਵੀ ਅਜਿਹਾ ਕਰਦਾ ਹੈ ਉਸ ਨੂੰ ਨਤੀਜਾ ਭੁਗਤਣਾ ਹੋਵੇਗਾ।' ਉਨ੍ਹਾਂ ਕਿਹਾ, ‘ਸਾਥ ਹੀ ਐਨਸੀਪੀ ‘ਚ ਵੱਡਾ ਹਿੱਸਾ ਹੈ ਜਿਸ ‘ਤੇ ਉਨ੍ਹਾਂ ਨੂੰ ਵਿਸ਼ਵਾਸ ਹੈ। ਉਹ ਕੰਮ ਕਰਾ ਦਿੰਦੇ ਹਨ।'
ਇਹ ਵੀ ਪੜ੍ਹੋ: ਚੰਦਰਯਾਨ-2: NASA ਨੇ ਚੰਨ 'ਤੇ ਲੱਭਿਆ ਵਿਕਰਮ ਲੈਂਡਰ, ਟਵੀਟਰ 'ਤੇ ਜਾਰੀ ਕੀਤੀ ਤਸਵੀਰ