ਸ੍ਰੀਨਗਰ: ਪਾਕਿਸਤਾਨ ਨੇ ਇੱਕ ਫੇਰ ਤੋਂ ਗੁਸਤਾਖੀ ਕੀਤੀ ਜਿਹੜੀ ਉਸ ਨੂੰ ਕਾਫ਼ੀ ਮਹਿੰਗੀ ਪੈ ਗਈ। ਪਾਕਿਸਤਾਨੀ ਫ਼ੌਜ ਨੇ ਲਾਈਨ ਆਫ਼ ਕੰਟਰੋਲ (ਐੱਲਓਸੀ) 'ਤੇ ਫਾਇਰਿੰਗ ਕੀਤੀ ਜਿਸ ਦਾ ਭਾਰਤੀ ਫ਼ੌਜ ਨੇ ਮੂੰਹਤੋੜ ਜਵਾਬ ਦਿੱਤਾ ਤੇ ਪਾਕਿਸਤਾਨੀ ਫ਼ੌਜ ਦੀਆਂ ਪੰਜ ਚੌਕੀਆਂ ਤਬਾਹ ਕਰ ਦਿੱਤੀਆਂ।
ਪਾਕਿਸਤਾਨ ਨੇ ਕੀਤਾ ਯੁੱਧਬੰਦੀ ਦਾ ਉਲੰਘਣ, ਭਾਰਤ ਨੇ ਦੁਸ਼ਮਣਾਂ ਦੀਆਂ 5 ਚੌਕੀਆਂ ਕੀਤੀਆਂ ਤਬਾਹ
ਮੰਗਲਵਾਰ ਰਾਤ ਤੋਂ ਯੁੱਧਬੰਦੀ ਦਾ ਉਲੰਘਣ ਕਰ ਰਿਹਾ ਪਾਕਿਸਤਾਨ। ਭਾਰਤ ਨੇ ਦਿੱਤਾ ਮੂੰਹਤੋੜ ਜਵਾਬ। ਪਾਕਿਸਤਾਨੀ ਫ਼ੌਜ ਦੀਆਂ 5 ਚੌਕੀਆਂ ਕੀਤੀਆਂ ਤਬਾਹ
ਯੁੱਧਬੰਦੀ ਦਾ ਉਲੰਘਣ
ਪਾਕਿਸਤਾਨ ਵੱਲੋਂ ਕੀਤੇ ਯੁੱਧਬੰਦੀ ਦੇ ਉਲੰਘਣ 'ਚ ਭਾਰਤੀ ਫ਼ੌਜ ਦੇ ਪੰਜ ਜਵਾਨ ਜ਼ਖ਼ਮੀ ਹੋਏ ਹਨ। ਐੱਲਓਸੀ 'ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਨੇ ਸਿਆਲਕੋਟ ਸੈਕਟਰ 'ਚ ਟੈਂਕ ਦਾ ਵੀ ਇਸਤੇਮਾਲ ਕੀਤਾ ਹੈ।
ਮੰਗਲਵਾਰ ਨੂੰ ਭਾਰਤੀ ਹਵਾਈ ਫ਼ੌਜ ਨੇ ਐੱਲਓਸੀ ਪਾਰ ਲਗਭਗ 350 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਭਾਰਤ ਦੀ ਇਸ ਕਾਰਵਾਈ ਤੋਂ ਬਾਅਦ ਪਾਕਿਸਤਾਨ ਮੰਗਲਵਾਰ ਰਾਤ ਤੋਂ ਹੀ ਯੁੱਧਬੰਦੀ ਦਾ ਉਲੰਘਣ ਕਰ ਰਿਹਾ ਹੈ। ਪਾਕਿਸਤਾਨ ਵੱਲੋਂ ਮਨਜੋਤ ਪੁੰਛ, ਨੌਸ਼ੇਰਾ, ਰਜੌਰੀ, ਅਖਨੂਰ ਅਤੇ ਸਿਆਲਕੋਟ 'ਚ ਮੋਟਾਰ ਅਤੇ ਗੋਲੀਬਾਰੀ ਕੀਤੀ ਗਈ ਹੈ।