ਪੰਜਾਬ

punjab

By

Published : Mar 4, 2019, 2:49 PM IST

ETV Bharat / bharat

ਪਾਕਿਸਤਾਨ ਨੇ ਫੇਰ ਕੀਤਾ ਯੁੱਧਬੰਦੀ ਦਾ ਉਲੰਘਣ

ਅਖਨੂਰ ਸੈਕਟਰ ਚ ਪਾਕਿਸਤਾਨ ਨੇ ਕੀਤਾ ਯੁੱਧਬੰਦੀ ਦਾ ਉਲੰਘਣ। ਭਾਰਤੀ ਫ਼ੌਜ ਨੇ ਦਿੱਤਾ ਮੂੰਹ ਤੋੜਵਾਂ ਜਵਾਬ। ਏਅਰ ਸਟ੍ਰਾਈਕ ਤੋਂ ਬਾਅਦ 60 ਤੋਂ ਵੀ ਜ਼ਿਆਦਾ ਵਾਰ ਯੁੱਧਬੰਦੀ ਦਾ ਉਲੰਘਣ ਕਰ ਚੁੱਕਿਆ ਹੈ ਪਾਕਿਸਤਾਨ।

ਸੰਕੇਤਕ ਫ਼ੋਟੋ

ਸ੍ਰੀਨਗਰ: ਪਾਕਿਸਤਾਨ ਨੇ ਇੱਕ ਵਾਰ ਫੇਰ ਤੋਂ ਯੁੱਧਬੰਦੀ ਦਾ ਉਲੰਘਣ ਕਰਦੇ ਹੋਏ ਸਵੇਰੇ ਤਿੰਨ ਵਜੇ ਅਖਨੂਰ ਸੈਕਟਰ 'ਚ ਲਾਈਨ ਆਫ਼ ਕੰਟਰੋਲ (ਐੱਲਓਸੀ) 'ਤੇ ਗੋਲੀਬਾਰੀ ਕੀਤੀ ਜਿਸ ਦਾ ਭਾਰਤੀ ਫ਼ੌਜ ਨੇ ਮੂੰਹਤੋੜਵਾਂ ਜਵਾਬ ਦਿੱਤਾ। ਹਾਲਾਂਕਿ ਸਵੇਰੇ ਸਾਢੇ ਛੇ ਵਜੇ ਤੋਂ ਬਾਅਦ ਗੋਲੀਬਾਰੀ ਬੰਦ ਹੋ ਗਈ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ 'ਚ ਪਾਕਿਸਤਾਨ ਵਾਰ-ਵਾਰ ਯੁੱਧਬੰਦੀ ਦਾ ਉਲੰਘਣ ਕਰ ਰਿਹਾ ਹੈ। ਪਿਛਲੇ ਇੱਕ ਹਫ਼ਤੇ ਪਾਕਿਸਤਾਨ 60 ਤੋਂ ਜ਼ਿਆਦਾ ਵਾਰ ਯੁੱਧਬੰਦੀ ਦਾ ਉਲੰਘਣ ਕਰ ਚੁੱਕਿਆ ਹੈ।

ਪੁਲਵਾਮਾ ਹਮਲੇ ਤੋਂ ਭਾਰਤ ਵੱਲੋਂ ਅੱਤਵਾਦ ਵਿਰੁੱਧ ਕੀਤੀ ਗਈ ਕਾਰਵਾਈ ਤੋਂ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਹੈ ਤੇ ਵਾਰ-ਵਾਰ ਐੱਲਓਸੀ 'ਤੇ ਗੋਲੀਬਾਰੀ ਕਰ ਰਿਹਾ ਹੈ।

ABOUT THE AUTHOR

...view details