ਸ੍ਰੀਨਗਰ: ਜੰਮੂ-ਕਸ਼ਮੀਰ ਦੇ ਪੁੰਝ ਇਲਾਕੇ ਦੇ ਕਿਸ਼ਨਾ ਘਾਟੀ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਇੱਕ ਵਾਰ ਮੁੜ ਤੋਂ ਯੁੱਧ ਬੰਦੀ ਦੀ ਉਲੰਘਣਾ ਕੀਤੀ ਗਈ ਹੈ। ਇਸ ਤੋਂ ਭਾਰਤ ਫ਼ੌਜ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ।
ਨਵੇਂ ਸਾਲ ਵਿੱਚ ਵੀ ਬਾਜ਼ ਨਾ ਆਇਆ ਪਾਕਿਸਤਾਨ, ਮੁੜ ਕੀਤੀ ਜੰਗ ਬੰਦੀ ਦੀ ਉਲੰਘਣਾ
ਪੁੰਛ ਇਲਾਕੇ ਦੇ ਕ੍ਰਿਸ਼ਣਾ ਘਾਟੀ ਇਲਾਕੇ ਵਿੱਚ ਪਾਕਿਸਤਾਨ ਨੇ ਮੁੜ ਯੁੱਧ ਬੰਦੀ ਦੀ ਉਲੰਘਣਾ ਕੀਤੀ ਜਿਸ ਤੋਂ ਬਾਅਦ ਭਾਰਤੀ ਫ਼ੌਜ ਨੇ ਉਸ ਦਾ ਕਰੜਾ ਜਵਾਬ ਦਿੱਤਾ।
ਜੰਗ ਬੰਦੀ ਦੀ ਉਲੰਘਣਾ
ਸ਼ੁਰੂਆਤੀ ਜਾਣਕਾਰੀ ਮੁਤਾਬਕ ਪਾਕਿਸਤਾਨ ਨੇ ਯੁੱਧ ਬੰਦੀ ਦੀ ਉਲੰਘਣਾ 9 ਵਜੇ ਦੇ ਕਰੀਬ ਕੀਤੀ। ਪਾਕਿਸਤਾਨ ਨੇ ਕੰਟਰੋਲ ਰੇਖਾ ਦੇ ਨਾਲ ਛੋਟੇ ਹਥਿਆਰਾਂ ਦੀ ਗੋਲੀਬਾਰੀ ਅਤੇ ਮੋਰਟਾਰਾਂ ਨਾਲ ਜੰਗਬੰਦੀ ਦੀ ਉਲੰਘਣਾ ਕੀਤੀ।
ਭਾਰਤੀ ਫ਼ੌਜ ਨੇ ਇਸ ਦਾ ਬੜੀ ਹੀ ਬਹਾਦਰੀ ਨਾਲ ਜਵਾਬ ਦਿੱਤਾ ਅਤੇ ਇਹ ਗੋਲੀਬਾਰੀ ਦੇਰ ਰਾਤ 11 ਵਜੇ ਤੱਕ ਚੱਲੀ।
Last Updated : Jan 2, 2020, 11:39 AM IST