ਗੁਵਹਾਟੀ: ਦੇਸ਼ ਵਿੱਚ ਕੋਰੋਨਾਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਭਾਰਤ ਵਿੱਚ ਕੋਵਿਡ-19 ਨਾਲ ਪੀੜਤ ਲੋਕਾਂ ਦੀ ਗਿਣਤੀ ਦਾ ਅੰਕੜਾ 315 ਪਹੁੰਚ ਗਿਆ ਹੈ। ਇਸ ਮਹਾਂਮਾਰੀ ਕਾਰਨ ਹੁਣ ਤੱਕ ਭਾਰਤ ਵਿੱਚ 4 ਲੋਕਾਂ ਦੀ ਮੌਤ ਵੀ ਹੋ ਗਈ ਹੈ।
ਅਸਮ 'ਚ ਕੋਰੋਨਾ ਦਾ ਨਹੀਂ ਕੋਈ ਮਾਮਲਾ, 4 ਸਾਲਾ ਬੱਚੀ ਦੀ ਰਿਪੋਰਟ ਆਈ ਨੈਗੇਟਿਵ
ਜੋਰਾਹਾਟ ਵਿੱਚ ਸਾਢੇ 4 ਸਾਲ ਦੀ ਸ਼ੱਕੀ ਕੋਵਿਡ-19 ਪਾਜ਼ੀਟਿਵ ਬੱਚੀ ਦੇ ਨਮੂਨੇ ਮੁੜ ਜਾਂਚ ਲਈ ਆਈਸੀਐਮਆਰ ਭੇਜੇ ਗਏ ਜੋ ਕਿ ਨੈਗੇਟਿਵ ਆਏ।
ਇਸੇ ਵਿਚਕਾਰ ਖ਼ਬਰ ਆ ਰਹੀ ਸੀ ਕਿ ਅਸਮ ਵਿੱਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਤੇ ਜੋਰਾਹਾਟ ਵਿੱਚ ਸਾਢੇ 4 ਸਾਲ ਦੀ ਬੱਚੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਮੁੜ ਪੁਸ਼ਟੀ ਲਈ ਉਸ ਦੇ ਨਮੂਨੇ ਆਈਸੀਐਮਆਰ ਭੇਜੇ ਗਏ ਜੋ ਕਿ ਨੈਗੇਟਿਵ ਆਏ। ਸਾਵਧਾਨੀ ਦੇ ਤੌਰ 'ਤੇ ਬੱਚੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਹਸਪਤਾਲ ਦੇ ਉਨ੍ਹਾਂ ਕਰਮਚਾਰੀਆਂ ਨੂੰ ਵੀ ਆਈਸੋਲੇਟ ਕੀਤਾ ਗਿਆ ਸੀ ਜਿਨ੍ਹਾਂ ਨੇ ਬੱਚੀ ਦੀ ਦੇਖਭਾਲ ਕੀਤੀ ਸੀ।
ਦੱਸਣਯੋਗ ਹੈ ਕਿ ਇਹ ਮਹਾਂਮਾਰੀ ਬੜੀ ਤੇਜ਼ੀ ਨਾਲ ਦੇਸ਼ ਵਿੱਚ ਆਪਣੇ ਪੈਰ ਪਸਾਰ ਰਹੀ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਨੇ ਵੀ ਇਸ ਖ਼ਿਲਾਫ਼ ਜੰਗ ਛੇੜ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਮਗਰੋਂ ਐਤਵਾਰ ਨੂੰ ਪੂਰੇ ਦੇਸ਼ ਵਿੱਚ 'ਜਨਤਾ ਕਰਫਿਊ' ਲਾਗੂ ਕੀਤਾ ਗਿਆ ਹੈ। ਐਮਰਜੈਂਸੀ ਸੇਵਾਵਾਂ ਤੋਂ ਬਿਨ੍ਹਾਂ ਸਵੇਰੇ 7 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ ਸਭ ਬੰਦ ਰਹੇਗਾ।