ਪੰਜਾਬ

punjab

ETV Bharat / bharat

ਡੀਐਸਪੀ ਦਵਿੰਦਰ ਸਿੰਘ ਮਾਮਲਾ: NIA ਨੇ ਦੱਖਣੀ ਕਸ਼ਮੀਰ 'ਚ ਕਈ ਥਾਵਾਂ 'ਤੇ ਕੀਤੀ ਛਾਪੇਮਾਰੀ

ਰਾਸ਼ਟਰੀ ਜਾਂਚ ਏਜੰਸੀ ਨੇ ਜੰਮੂ-ਕਸ਼ਮੀਰ ਦੇ ਮੁਅੱਤਲ ਕੀਤੇ ਡੀਐਸਪੀ ਦਵਿੰਦਰ ਸਿੰਘ ਮਾਮਲੇ ਸਬੰਧੀ ਦੱਖਣੀ ਕਸ਼ਮੀਰ ਦੇ ਕੁੱਝ ਨਿੱਜੀ ਦਫ਼ਤਰਾਂ ਅਤੇ ਰਿਹਾਇਸ਼ਾਂ 'ਚ ਛਾਪੇਮਾਰੀ ਕੀਤੀ। ਦਵਿੰਦਰ ਸਿੰਘ ਤੋਂ ਪੁੱਛਗਿੱਛ ਤੋਂ ਬਾਅਦ ਐਨਆਈਏ ਵੱਲੋਂ ਇਹ ਛਾਪੇਮਾਰੀ ਕੀਤੀ ਗਈ।

ਡੀਐਸਪੀ ਦਵਿੰਦਰ ਸਿੰਘ
ਡੀਐਸਪੀ ਦਵਿੰਦਰ ਸਿੰਘ

By

Published : Feb 2, 2020, 3:14 PM IST

ਸ੍ਰੀਨਗਰ: ਰਾਸ਼ਟਰੀ ਜਾਂਚ ਏਜੰਸੀ ਨੇ ਐਤਵਾਰ ਸਵੇਰੇ ਡੀਐਸਪੀ ਦਵਿੰਦਰ ਸਿੰਘ ਮਾਮਲੇ ਦੇ ਸਬੰਧ ਵਿੱਚ ਛਾਪੇਮਾਰੀ ਕੀਤੀ। ਦਵਿੰਦਰ ਸਿੰਘ ਜੰਮੂ-ਕਸ਼ਮੀਰ ਦਾ ਇੱਕ ਸੀਨੀਅਰ ਪੁਲਿਸ ਅਧਿਕਾਰੀ ਸੀ ਜਿਸ ਨੂੰ ਅੱਤਵਾਦੀਆਂ ਨੂੰ ਘਾਟੀ ਦੇ ਬਾਹਰ ਲੈ ਕੇ ਜਾਣ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਐਨਆਈਏ ਦੀਆਂ ਕਈ ਟੀਮਾਂ ਨੇ ਦੱਖਣੀ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਛਾਪੇਮਾਰੀ ਕੀਤੀ ਅਤੇ ਕੁੱਝ ਨਿੱਜੀ ਦਫ਼ਤਰਾਂ ਤੇ ਰਿਹਾਇਸ਼ਾਂ ਦੀ ਤਲਾਸ਼ੀ ਲਈ।ਐਨਆਈਏ ਦੇ ਅਧਿਕਾਰੀਆਂ ਨੇ ਮੁਲਜ਼ਮ ਦਵਿੰਦਰ ਸਿੰਘ ਤੋਂ ਪੁਛਗਿੱਛ ਕਰਨ ਮਗਰੋਂ ਇਹ ਛਾਪੇਮਾਰੀ ਕੀਤੀ।

ਇਹ ਵੀ ਪੜ੍ਹੋ: ਇੱਕ ਹਾਜ਼ਾਰ ਕਰੋੜ ਦੀ ਫੜੀ ਹੈਰੋਇਨ ਮਾਮਲੇ 'ਚ ਕਾਂਗਰਸੀ ਲੀਡਰ ਦਾ ਨਾਂਅ ਆਇਆ ਸਾਹਮਣੇ

ਦਵਿੰਦਰ ਸਿੰਘ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਹੋਰ ਮੁਲਜ਼ਮਾਂ ਵਿੱਚ ਸਯਦ ਨਵੀਦ ਮੁਸ਼ਤਾਕ ਅਹਿਮਦ ਉਰਫ਼ ਨਵੀਦ ਬਾਬੂ, ਜੋ ਹਿਜ਼ਬੁਲ ਮੁਜਾਹਿਦੀਨ ਦਾ ਇੱਕ ਸਵੈ-ਸ਼ੈਲੀ ਵਾਲਾ ਕਮਾਂਡਰ ਹੈ, ਰਫੀ ਅਹਿਮਦ ਰਾਥੇਰ ਅਤੇ ਇਰਫਾਨ ਸ਼ਫੀ ਮੀਰ ਜੋ ਵਕੀਲ ਹੋਣ ਦਾ ਦਾਅਵਾ ਕਰਦਾ ਹੈ।

ABOUT THE AUTHOR

...view details