ਨਵੀਂ ਦਿੱਲੀ: ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮੈਂ ਵੀ ਚੌਕੀਦਾਰ' ਮੁਹਿੰਮ 'ਤੇ ਜੰਮ ਕੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੁਨੀਆਂ ਕਿੱਥੇ ਦੀ ਕਿੱਥੇ ਪਹੁੰਚ ਰਹੀ ਹੈ ਤੇ ਤੁਸੀਂ ਚੌਕੀਦਾਰ ਬਣਾ ਰਹੇ ਹਨ।
ਸੁਣੋ, ਮੋਦੀ 'ਤੇ ਇਹ ਕੀ ਬੋਲ ਗਏ ਸਿੱਧੂ...?
ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਅਜਿਹਾ ਹੀ ਇੱਕ ਬਿਆਨ ਨਵਜੋਤ ਸਿੰਘ ਸਿੱਧੂ ਨੇ ਰਾਏਪੁਰ 'ਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦਿੱਤਾ।
ਨਵਜੋਤ ਸਿੰਘ ਸਿੱਧੂ ਨੇ ਕਿਹਾ, 'ਦੁਨੀਆ ਕਿਥੇ ਜਾ ਰਹੀ ਹੈ, ਚੀਨ ਸਮੁੰਦਰ ਦੇ ਥੱਲ੍ਹੇ ਰੇਲਵੇ ਲਾਈਨ ਵਿਛਾ ਰਿਹਾ ਹੈ, ਅਮਰੀਕਾ ਮੰਗਲ ਗ੍ਰਹਿ 'ਤੇ ਜਾ ਕੇ ਜੀਵਨ ਲੱਭ ਰਿਹਾ ਹੈ, ਰੂਸ ਰੋਬੋਟਿਕ ਆਰਮੀ ਬਣਾ ਰਿਹਾ ਹੈ ਤੇ ਤੁਸੀਂ ਚੌਕੀਦਾਰ ਬਣਾ ਰਹੇ ਹੋ।'
ਦੱਸ ਦਈਏ, ਰਾਫ਼ੇਲ ਸੌਦੇ 'ਚ ਘਪਲੇ ਦਾ ਦੋਸ਼ ਲਗਾ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਚੌਕੀਦਾਰ ਚੋਰ' ਕਹਿ ਕੇ ਮੋਦੀ 'ਤੇ ਨਿਸ਼ਾਨਾ ਸਾਧ ਰਹੇ ਹਨ। ਇਸ ਦੇ ਜਵਾਬ ਵਿੱਚ ਭਾਜਪਾ ਨੇ 'ਮੈਂ ਵੀ ਚੌਕੀਦਾਰ' ਨਾਂਅ ਤੋਂ ਚੋਣ ਮੁਹਿੰਮ ਸ਼ੁਰੂ ਕੀਤੀ ਹੈ।ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਦੇ ਚੋਣ ਐਲਾਨ ਪੱਤਰ 'ਤੇ ਵੀ ਸ਼ਬਦੀ ਹਮਲਾ ਕੀਤਾ ਸੀ। ਸਿੱਧੂ ਨੇ ਟਵੀਟ ਕੀਤਾ, 'ਮੋਦੀ ਜੀ ਦੇ ਸਾਰੇ ਭਾਸ਼ਣਾਂ ਤੋਂ ਪਹਿਲਾਂ, ਨਿਊਜ਼ ਚੈਨਲਾਂ ਨੂੰ ਜਾਣਕਾਰੀ ਵਿਖਾ ਦੇਣੀ ਚਾਹੀਦੀ, ਇਨ੍ਹਾਂ ਦੀਆਂ ਸਾਰੀਆਂ ਗੱਲਾਂ ਕਾਲਪਨਿਕ ਹਨ, ਇਨ੍ਹਾਂ ਦਾ ਦੇਸ਼ ਦੇ ਵਿਕਾਸ ਨਾਲ, ਕਿਸੇ ਵਿਅਕਤੀ ਜਾਂ ਕਿਸੇ ਸਕੀਮ ਨਾਲ ਸਬੰਧ ਨਹੀਂ ਹੈ।