ਨਵੀਂ ਦਿੱਲੀ: ਰਾਸ਼ਟਰੀ ਮਹਿਲਾ ਕਮੀਸ਼ਨ ਆਯੋਗ ਨੇ ਬੁੱਧਵਾਰ ਨੂੰ ਬੀਜੇਪੀ ਨੇਤਾ ਰੰਜੀਤ ਸ੍ਰੀਵਾਸਤਵ ਨੂੰ ਹਾਥਰਸ ਪੀੜਤ ਖ਼ਿਲਾਫ਼ ਇਤਰਾਜਜਨਕ ਤੇ ਹੈਰਾਨ ਕਰਨ ਵਾਲੀ ਟਿੱਪਣੀ ਕਰਨ 'ਤੇ ਨੋਟਿਸ ਜਾਰੀ ਕੀਤਾ ਹੈ। 14 ਸਤੰਬਰ ਨੂੰ 19 ਸਾਲਾਂ ਦੀ ਕੁੜੀ ਨਾਲ ਚਾਰ ਮੁੰਡਿਆਂ ਦੁਆਰਾ ਜਬਰ ਜਨਾਹ ਕੀਤਾ ਤੇ ਬੇਰਹਮੀ ਨਾਲ ਤਸੀਹੇ ਦਿੱਤੇ। ਪੀੜਤਾ ਨੇ ਨਵੀਂ ਦਿੱਲੀ ਦੇ ਸਫ਼ਦਰਜੰਗ ਹਸਪਤਾਲ 'ਚ ਦਮ ਤੋੜ ਦਿੱਤਾ ਸੀ।
ਮਹਿਲਾ ਕਮਿਸ਼ਨ ਨੇ ਬੀਜੇਪੀ ਨੇਤਾ ਸ੍ਰੀਵਾਸਤਵ ਨੂੰ ਜਾਰੀ ਕੀਤਾ ਨੋਟਿਸ
ਰਾਸ਼ਟਰੀ ਮਹਿਲਾ ਕਮੀਸ਼ਨ ਆਯੋਗ ਨੇ ਬੀਜੇਪੀ ਨੇਤਾ ਰੰਜੀਤ ਸ੍ਰੀਵਾਸਤਵ ਨੂੰ ਹਾਥਰਸ ਪੀੜਤ ਖ਼ਿਲਾਫ਼ ਇਤਰਾਜਜਨਕ ਟਿੱਪਣੀ ਕਰਨ 'ਤੇ ਨੋਟਿਸ ਜਾਰੀ ਕੀਤਾ ਹੈ। ਰਿਪੋਰਟ ਮੁਤਾਬਕ ਭਾਜਪਾ ਨੇਤਾ ਨੂੰ ਇਹ ਦਾਅਵਾ ਕਰਦੇ ਸੁਣਿਆ ਗਿਆ ਕਿ ਚਾਰ ਮੁਲਜ਼ਮ ਉੱਚ ਜਾਤੀ ਦੇ ਨੇ ਤੇ ਉਹ ਬੇਕਸੂਰ ਹਨ।
ਮਹਿਲਾ ਕਮੀਸ਼ਨ ਵੱਲੋਂ ਇਸ ਟਿੱਪਣੀ ਦੀ ਕੜੇ ਸ਼ਬਦਾਂ 'ਚ ਨਿੰਦਾ ਕੀਤੀ ਗਈ ਤੇ ਮਹਿਲਾ ਕਮੀਸ਼ਨ ਨੇ ਟਵੀਟ ਕਰ ਭਾਜਪਾ ਨੇਤਾ ਨੂੰ ਨੋਟਿਸ ਜਾਰੀ ਕਰ ਆਯੋਗ 'ਚ 26 ਅਕਤੂਬਰ ਨੂੰ ਸਵੇਰ ਦੇ 11 ਵੱਜੇ ਪੇਸ਼ ਹੋਣ ਲਈ ਕਿਹਾ ਗਿਆ ਤੇ ਟਿੱਪਣੀ 'ਤੇ ਸਫ਼ਾਈ ਵੀ ਮੰਗੀ ਗਈ ਹੈ।
ਰਿਪੋਰਟ ਦੇ ਬਾਬਤ ਇਹ ਗੱਲ ਸਾਹਮਣੇ ਆਈ ਹੈ ਕਿ ਭਾਜਪਾ ਨੇਤਾ ਨੇ ਮੰਗਲਵਾਰ ਰਾਤ ਨੂੰ ਇਹ ਦਾਅਵਾ ਕਰਦੇ ਸੁਣਿਆ ਗਿਆ ਕਿ ਚਾਰ ਮੁਲਜ਼ਮ ਉੱਚ ਜਾਤੀ ਦੇ ਨੇ ਤੇ ਉਹ ਬੇਕਸੂਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੀੜਤਾ ਦੇ ਮੁਲਜ਼ਮ ਨਾਲ ਸੰਬੰਧ ਸਨ ਤੇ ਉਸ ਦੇ ਦੁਆਰਾ ਹੀ 14 ਸਤੰਬਰ ਨੂੰ ਮੁਲਜ਼ਮਾਂ ਨੂੰ ਬਾਜਰੇ ਦੇ ਖੇਤ 'ਚ ਬੁਲਾਇਆ ਗਿਆ ਸੀ। ਚਾਰ ਆਰੋਪੀਆਂ ਦਾ ਬਚਾਅ ਕਰਦੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੇਲ ਤੋਂ ਤੱਦ ਤੱਕ ਰਿਹਾਅ ਕਰ ਦੇਣਾ ਚਾਹੀਦਾ ਜੱਦ ਤੱਕ ਸੀਬੀਆਈ ਚਾਰਜਸ਼ੀਟ ਦਾਖਲ ਨਹੀਂ ਕਰ ਦਿੰਦੀ।