ਪੰਜਾਬ

punjab

ETV Bharat / bharat

ਹੁਣ ਚੰਡੀਗੜ੍ਹ ਨੂੰ ਲੈ ਕੇ ਖ਼ਤਮ ਹੋਵੇਗੀ ਪੰਜਾਬ-ਹਰਿਆਣਾ ਦੀ ਤੂੰ-ਤੂੰ...ਮੈਂ-ਮੈਂ !

ਹਰਿਆਣਾ ਵਿੱਚ ਹੁਣ ਚੰਡੀਗੜ੍ਹ ਦੀ ਥਾਂ ਕੁਰੂਕਸ਼ੇਤਰ ਨੂੰ ਹਰਿਆਣਾ ਦੀ ਰਾਜਧਾਨੀ ਬਣਾਉਣ ਦੀ ਮੰਗ ਉੱਠਣ ਲੱਗੀ ਹੈ।

dd

By

Published : Jul 10, 2019, 8:12 PM IST

ਚੰਡੀਗੜ੍ਹ: ਹਰਿਆਣਾ ਵਿੱਚ ਹੁਣ ਚੰਡੀਗੜ੍ਹ ਦੀ ਥਾਂ ਕੁਰੂਕਸ਼ੇਤਰ ਨੂੰ ਹਰਿਆਣਾ ਦੀ ਰਾਜਧਾਨੀ ਬਣਾਉਣ ਦੀ ਮੰਗ ਉੱਠਣ ਲੱਗੀ ਹੈ। ਪਲਵਲ ਤੋਂ ਕਾਂਗਰਸੀ ਵਿਧਾਇਕ ਕਰਨ ਦਲਾਲ ਨੇ ਕਿਹਾ ਹੈ ਕਿ ਚੰਡੀਗੜ੍ਹ ਨੂੰ ਪੰਜਾਬ ਨੂੰ ਦੇ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਤੋਂ ਇਸਦੇ ਬਦਲੇ ਪੈਸੇ ਲੈ ਲਏ ਜਾਣੇ ਚਾਹੀਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸਨੂੰ ਪ੍ਰਦੇਸ਼ ਦੀ ਇੱਕ ਵੱਖ ਰਾਜਧਾਨੀ ਬਣਾਕੇ ਉਸਦਾ ਵਿਕਾਸ ਕੀਤਾ ਜਾਣਾ ਚਾਹੀਦਾ ਹੈ।

ਵੇਖੋ ਵੀਡੀਓ।
ਵਿਧਾਇਕ ਕਰਨ ਦਲਾਲ ਨੇ ਕਿਹਾ ਕਿ ਇਸ ਸਮੇਂ ਚੰਡੀਗੜ੍ਹ ਹਰਿਆਣਾ ਦੀ ਰਾਜਧਾਨੀ ਹੋਣ ਕਾਰਨ ਸੂਬੇ ਦੇ ਨੌਜਵਾਨਾਂ ਨੂੰ ਵਧੀਆ ਮੌਕੇ ਦੇ ਨਾਲ-ਨਾਲ ਉਨ੍ਹਾਂ ਦਾ ਪੂਰਾ ਹੱਕ ਨਹੀਂ ਮਿਲ ਪਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਜੋ ਯੂਨੀਵਰਸਿਟੀ ਹੈ ਉਸਦਾ ਵੀ ਨਾਮ ਪੰਜਾਬ ਸਟੇਟ ਉੱਤੇ ਹੈ। ਇਹੀ ਨਹੀਂ ਚੰਡੀਗੜ੍ਹ ਦਾ ਰਹਿਣ- ਸਹਿਣ, ਬੋਲੀ ਅਤੇ ਕਲਚਰ ਹਰਿਆਣਾ ਨਾਲ ਮੇਲ ਨਹੀਂ ਖਾਂਦਾ।ਉਨ੍ਹਾਂ ਨੇ ਕਿਹਾ ਕਿ ਇਹ ਮੇਰੀ ਨਿਜੀ ਰਾਏ ਹੈ ਕਿ ਚੰਡੀਗੜ੍ਹ ਨੂੰ ਛੱਡ ਕੋਈ ਦੂਜਾ ਸ਼ਹਿਰ ਹਰਿਆਣਾ ਦੀ ਰਾਜਧਾਨੀ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ, ਜਾਂ ਫਿਰ ਦਿੱਲੀ ਨੂੰ ਹੀ ਹਰਿਆਣਾ ਦੀ ਰਾਜਧਾਨੀ ਬਣਾ ਦੇਣਾ ਚਾਹੀਦਾ ਹੈ।

ABOUT THE AUTHOR

...view details