ਪੰਜਾਬ

punjab

By

Published : Jan 21, 2020, 7:14 PM IST

Updated : Jan 21, 2020, 7:21 PM IST

ETV Bharat / bharat

ਮਨਜੀਤ ਸਿੰਘ ਜੀਕੇ ਨੇ CAA 'ਤੇ ਅਕਾਲੀ ਦਲ ਦੇ ਸਟੈਂਡ ਨੂੰ ਦੱਸਿਆ ਪਖੰਡ

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਦੇ ਅਕਾਲੀ ਦਲ ਨਾਲ ਗਠਜੋੜ ਟੁੱਟ ਜਾਣ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅਕਾਲੀ ਦਲ 'ਤੇ ਨਿਸ਼ਾਨੇ ਸਾਧੇ ਹਨ।

Manjit Singh GK told the Akali Dal stand on CAA hypocrisy
ਫ਼ੋਟੋ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਵਿੱਚ ਚੋਣਾਂ ਨਾ ਲੜਨ ਨੂੰ ਲੈ ਕੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੇ ਦਿੱਲੀ ਦੇ ਸਿੱਖਾਂ ਦੇ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਭਾਜਪਾ ਨੇ ਅਕਾਲੀ ਦਲ ਨੂੰ ਨਕਾਰ ਦਿੱਤਾ ਹੈ, ਜਿਸ ਤੋਂ ਬਾਅਦ ਪਾਰਟੀ ਕੋਲ ਚੋਣਾਂ ਨਾ ਲੜਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਇਸ ਦੇ ਨਾਲ ਹੀ ਜੀਕੇ ਨੇ ਸੀਏਏ ਨੂੰ ਲੈ ਕੇ ਅਕਾਲੀ ਦਲ ਦੇ ਸਟੈਂਡ ਨੂੰ ਪਖੰਡ ਦੱਸਿਆ।

ਮਨਜੀਤ ਸਿੰਘ ਜੀਕੇ ਨੇ CAA 'ਤੇ ਅਕਾਲੀ ਦਲ ਦੇ ਸਟੈਂਡ ਨੂੰ ਦੱਸਿਆ ਪਖੰਡ

ਸਿੱਖਾਂ ਦੇ ਨਾਲ ਧੋਖਾ
ਜੀਕੇ ਨੇ ਕਿਹਾ ਕਿ ਇਹ ਪਾਰਟੀ ਕੁੱਝ ਦਿਨ ਪਹਿਲਾਂ ਸੀਏਏ ਦੇ ਸਮਰਥਨ ਵਿੱਚ ਰੈਲੀਆਂ ਕਰ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਜੇ ਪਾਰਟੀ ਨੂੰ ਚੋਣ ਨਹੀਂ ਲੜਨੀ ਸੀ ਤਾਂ ਸਟਾਰ ਪ੍ਰਚਾਰਕਾਂ ਦੀ ਲਿਸਟ ਕਿਊਂ ਜਾਰੀ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਇਕੱਲੇ ਵੀ ਚੋਣ ਲੜ ਸਕਦੀ ਸੀ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੇ ਮੰਤਰੀਆਂ ਨੂੰ ਪਤਾ ਸੀ ਕਿ ਜੇ ਉਹ ਇਕੱਲੇ ਚੋਣ ਲੜੇ ਤਾਂ ਉਨ੍ਹਾਂ ਦੀ ਜ਼ਮਾਨਤ ਵੀ ਜ਼ਬਤ ਹੋ ਜਾਵੇਗੀ।

ਅਕਾਲੀ ਦਲ ਦੀ ਸਰਦਾਰੀ ਖ਼ਤਮ
ਉਨ੍ਹਾਂ ਕਿਹਾ ਕਿ ਦੂਜੇ ਰਾਜਾਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰੀ ਖ਼ਤਮ ਹੋ ਗਈ ਹੈ। ਭਾਜਪਾ ਨੂੰ ਪਤਾ ਲੱਗ ਗਿਆ ਸੀ ਕਿ ਇਨ੍ਹਾਂ ਕੋਲ ਦਿੱਲੀ ਵਿੱਚ ਵੀ ਸਿੱਖਾਂ ਦਾ ਸਮਰਥਨ ਨਹੀਂ ਹੈ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੇ ਪੱਖ ਬਦਲਿਆ। ਜੀਕੇ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਜੇ ਵੀ ਭਾਜਪਾ ਨਾਲ ਗੱਠਜੋੜ ਤੋੜਨ ਲਈ ਤਿਆਰ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੇ ਸੀਬੀਆਈ ਅਤੇ ਈਡੀ ਕੋਲ ਲਟਕ ਰਹੇ ਕੇਸ ਇੱਕ ਵਾਰ ਫਿਰ ਖੁੱਲ੍ਹ ਜਾਣਗੇ।

ਜੀਕੇ ਨੇ ਕਿਹਾ ਕਿ ਉਹ ਜਲਦੀ ਹੀ ਆਪਣੀ ਪਾਰਟੀ ਦੇ ਰੁਖ ਨੂੰ ਸਾਫ਼ ਕਰ ਦੇਣਗੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਸਿੱਖਾਂ ਨੂੰ ਕਿਸ ਪਾਸੇ ਜਾਣਾ ਹੈ ਅਤੇ ਕੋਣ ਉਨ੍ਹਾਂ ਦੀਆਂ ਮੰਗਾਂ ਨੂੰ ਪੂਰੀਆਂ ਕਰ ਸਕਦਾ ਹੈ, ਸਿੱਖ ਉਸ ਪਾਰਟੀ ਨੂੰ ਵੋਟ ਦੇਣਗੇ।

Last Updated : Jan 21, 2020, 7:21 PM IST

ABOUT THE AUTHOR

...view details