ਪੰਜਾਬ

punjab

By

Published : Jul 4, 2020, 12:31 PM IST

ETV Bharat / bharat

ਰਾਹੁਲ ਨੇ ਕਿਹਾ ਚੀਨੀ ਘੁਸਪੈਠ 'ਤੇ ਸਵਾਧਾਨ ਕਰ ਰਹੇ ਨੇ ਲੱਦਾਖੀ, ਨਾ ਸੁਣਨਾ ਪੈ ਸਕਦੈ ਮਹਿੰਗਾ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੱਦਾਖ ਵਿੱਚ ਚੀਨੀ ਘੁਸਪੈਠ 'ਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਇਸ ਸਬੰਧ 'ਚ ਇੱਕ ਵੀਡੀਓ ਵੀ ਟਵਿਟਰ 'ਤੇ ਸਾਂਝੀ ਕਰਦੇ ਹੋਏ ਕਿਹਾ ਕਿ ਦੇਸ਼ ਭਗਤ ਲੱਦਾਖੀ ਚੀਨੀ ਹਮਲੇ ਵਿਰੁੱਧ ਆਵਾਜ਼ ਚੁੱਕ ਰਹੇ ਹਨ। ਉਨ੍ਹਾਂ ਦੀ ਇਸ ਆਵਾਜ਼ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ।

ਰਾਹੁਲ ਨੇ ਕਿਹਾ ਚੀਨੀ ਘੁਸਪੈਠ 'ਤੇ ਸਵਾਧਾਨ ਕਰ ਰਹੇ ਲੱਦਾਖੀ, ਨਾ ਸੁਣਨਾ ਪੈ ਸਕਦੈ ਮਹਿੰਗਾ
ਰਾਹੁਲ ਨੇ ਕਿਹਾ ਚੀਨੀ ਘੁਸਪੈਠ 'ਤੇ ਸਵਾਧਾਨ ਕਰ ਰਹੇ ਲੱਦਾਖੀ, ਨਾ ਸੁਣਨਾ ਪੈ ਸਕਦੈ ਮਹਿੰਗਾ

ਨਵੀਂ ਦਿੱਲੀ: ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲਦਾਖ 'ਚ ਚੀਨੀ ਘੁਸਪੈਠ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ। ਰਾਹੁਲ ਗਾਂਧੀ ਨੇ ਟਵੀਟ 'ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਦੇਸ਼ ਭਗਤ ਲੱਦਾਖ ਚੀਨੀ ਘੁਸਪੈਠ ਦੇ ਵਿਰੁੱਧ ਆਵਾਜ਼ ਚੁੱਕ ਰਹੇ ਹਨ। ਉਨ੍ਹਾਂ ਦੀ ਇਸ ਆਵਾਜ਼ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ।

ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਨੂੰ ਲੋਕਾਂ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਹੈ। ਰਾਹੁਲ ਨੇ ਇਹ ਮੰਗ ਪ੍ਰਧਾਨ ਮੰਤਰੀ ਮੋਦੀ ਨੂੰ ਲੇਹ ਦਾ ਦੌਰੇ ਤੋਂ ਬਾਅਦ ਕੀਤੀ। ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜਿਹੜੀ ਵੀਡੀਓ ਟਵਿਟਰ 'ਤੇ ਸਾਂਝੀ ਕੀਤੀ ਹੈ ਉਸ 'ਚ ਕੁਝ ਲੱਦਾਖੀ ਲੋਕ ਚੀਨੀ ਘੁਸਪੈਠ ਦੀ ਗੱਲ ਕਰ ਰਹੇ ਹਨ। ਇਸ ਵੀਡੀਓ 'ਚ ਚੀਨੀ ਘੁਸਪੈਠ ਤੇ ਉਨ੍ਹਾਂ ਦੀਆਂ ਗਤੀਵਿਧੀਆਂ ਨਾਲ ਸਬੰਧਿਤ ਕੁਝ ਤਸਵੀਰਾਂ ਵੀ ਨਜ਼ਰ ਆ ਰਹੀਆਂ ਹਨ।

ਰਾਹੁਲ ਨੇ ਆਪਣੇ ਵੀਡੀਓ ਟਵੀਟ 'ਤੇ ਕਿਹਾ ਕਿ ਦੇਸ਼ ਭਗਤ ਲੱਦਾਖ ਚੀਨੀ ਘੁਸਪੈਠ ਦੇ ਵਿਰੁੱਧ ਆਪਣੀ ਆਵਾਜ਼ ਚੁੱਕ ਰਹੇ ਹਨ। ਉਹ ਚੀਕ-ਚੀਕ ਕੇ ਸਾਵਧਾਨ ਕਰ ਰਹੇ ਹਨ। ਉਨ੍ਹਾਂ ਵੱਲੋਂ ਦਿੱਤੀ ਜਾ ਰਹੀ ਹੈ ਚੇਤਵਾਨੀ ਨੂੰ ਨਜ਼ਰ ਅੰਦਾਜ਼ ਕਰਨਾ ਭਾਰਤ ਨੂੰ ਮਹਿੰਗਾ ਪੈ ਸਕਦਾ ਹੈ। ਭਾਰਤ ਦੀ ਖਾਤਰ ਕ੍ਰਿਪਾ ਕਰਕੇ ਉਨ੍ਹਾਂ ਦੀ ਸੁਣੋ।

ਇਹ ਵੀ ਪੜ੍ਹੋ:ਮੁੰਬਈ 'ਚ ਭਾਰੀ ਮੀਂਹ ਦੇ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤਾ ਰੈਡ ਅਲਰਟ

ABOUT THE AUTHOR

...view details