ਨਵੀਂ ਦਿੱਲੀ: ਕਰਨਾਟਕ 'ਚ ਸਿਆਸੀ ਸੰਕਟ ਹੋਰ ਵੱਧ ਗਿਆ ਹੈ। ਸੂਬੇ ਦੇ ਰਾਜਪਾਲ ਵਾਜੂ ਭਾਈ ਵਾਲਾ ਨੇ ਮੁੱਖ ਮੰਤਰੀ ਕੁਮਾਰਸਵਾਮੀ ਨੂੰ ਪੱਤਰ ਲਿੱਖ ਕੇ ਸ਼ਨੀਵਾਰ ਦੁਪਹਿਰ ਤੱਕ ਬਹੁਮਤ ਸਾਬਿਤ ਕਰਨ ਨੂੰ ਕਿਹਾ ਹੈ। ਇਸ ਤੋਂ ਪਹਿਲਾਂ ਕਰਨਾਟਕ ਦੀ ਕੁਮਾਰਸਵਾਮੀ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਅਦਾਲਤ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਕਾਂਗਰਸ-ਜੇਡੀਐਸ ਦੇ ਬਾਗੀ ਵਿਧਾਇਕਾਂ ਨੂੰ ਵਿਧਾਨ ਸਭਾ ਸੈਸ਼ਨ 'ਚ ਹਿੱਸਾ ਲੈਣ ਲਈ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ। ਅਜਿਹੇ 'ਚ ਕੁਮਾਰਸਵਾਮੀ ਸਰਕਾਰ ਦੇ ਸਾਹਮਣੇ ਵਿਧਾਨ ਸਭਾ 'ਚ ਵਿਸ਼ਵਾਸ ਮਤਾ ਹਾਸਿਲ ਕਰਨ ਦੀ ਵੱਡੀ ਚੁਣੌਤੀ ਹੋਵੇਗੀ।
ਕੁਮਾਰਸਵਾਮੀ ਦੀਆਂ ਮੁਸ਼ਕਲਾਂ ਵਧੀਆਂ, ਸਾਬਿਤ ਕਰਨਾ ਪਵੇਗਾ ਬਹੁਮਤ
ਕਰਨਾਟਕ 'ਚ ਸਿਆਸੀ ਪਾਰਾ ਲਗਾਤਾਰ ਵੱਧ ਰਿਹਾ ਹੈ। ਰਾਜਪਾਲ ਨੇ ਮੁੱਖ ਮੰਤਰੀ ਕੁਮਾਰਸਵਾਮੀ ਨੂੰ ਪੱਤਰ ਲਿੱਖ ਕੇ ਸ਼ਨੀਵਾਰ ਦੁਪਹਿਰ ਤੱਕ ਬਹੁਮਤ ਸਾਬਿਤ ਕਰਨ ਦਾ ਨਿਰਦੇਸ਼ ਦਿੱਤਾ ਹੈ।
ਫ਼ੋੋਟੋ
ਹਨੂੰਮਾਨ ਚਾਲੀਸਾ ਪ੍ਰੋਗਰਾਮ 'ਚ ਲਿਆ ਹਿੱਸਾ, BJP ਆਗੂ ਇਸ਼ਰਤ ਜਹਾਂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਜ਼ਿਕਰਯੋਗ ਹੈ ਕਿ ਕਾਂਗਰਸ-ਜੇਡੀਐਸ ਗੱਠਜੋੜ ਦੇ 16 ਵਿਧਾਇਕਾਂ ਦੇ ਵਿਧਾਨ ਸਭਾ ਤੋਂ ਅਸਤੀਫ਼ਿਆਂ ਤੋਂ ਬਾਅਦ ਮੌਜੂਦਾ ਸਰਕਾਰ ਸੰਕਟ ਦਾ ਸਾਹਮਣਾ ਕਰ ਰਹੀ ਹੈ। ਵੀਰਵਾਰ ਨੂੰ ਵਿਧਾਨ ਸਭਾ ਦੇ ਅੰਦਰ ਸਿਆਸੀ ਨਾਟਕ ਜਾਰੀ ਰਿਹਾ। ਸਪੀਕਰ ਨੇ ਬਿਨਾਂ ਬਹੁਮਤ ਪ੍ਰੀਖਣ ਦੇ ਹੀ ਕਾਰਵਾਈ ਟਾਲ ਦਿੱਤੀ ਜਿਸ ਦੇ ਵਿਰੋਧ 'ਚ ਭਾਜਪਾ ਵਿਧਾਇਕ ਧਰਨੇ 'ਤੇ ਬੈਠ ਗਏ ਅਤੇ ਉਨ੍ਹਾਂ ਨੇ ਵਿਧਾਨ ਸਭਾ ਦੇ ਅੰਦਰ ਹੀ ਰਾਤ ਗੁਜ਼ਾਰੀ। ਭਾਜਪਾ ਦੇ ਵਿਧਾਇਕ ਕੱਲ੍ਹ ਤੋਂ ਹੀ ਵਿਧਾਨ ਸਭਾ 'ਚ ਡਟੇ ਹੋਏ ਹਨ।
Last Updated : Jul 19, 2019, 9:12 AM IST