ਬੈਂਗਲੁਰੂ: ਸੋਮਵਾਰ ਨੂੰ ਕਰਨਾਟਕ ਵਿਧਾਨ ਸਭਾ ’ਚ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਵਿਸ਼ਵਾਸ ਮਤਾ ਹਾਸਿਲ ਕਰਨਾ ਹੈ। ਉਸ ਤੋਂ ਪਹਿਲਾਂ ਹੀ ਵਿਧਾਨ ਸਭਾ ਦੇ ਸਪੀਕਰ ਕੇ.ਆਰ. ਰਮੇਸ਼ ਨੇ ਉਨ੍ਹਾਂ 14 ਬਾਗ਼ੀ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਹੈ, ਜਿਨ੍ਹਾਂ ਨੇ ਇਸੇ ਮਹੀਨੇ ਅਸਤੀਫ਼ੇ ਦੇ ਦਿੱਤੇ ਸਨ। ਇਨ੍ਹਾਂ 14 ਵਿਧਾਇਕਾਂ ਨੂੰ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ ਖ਼ਤਮ ਹੋਣ ਤੱਕ ਲਈ ਡਿਸਕੁਆਲੀਫ਼ਾਈ ਕਰ ਦਿੱਤਾ ਗਿਆ ਹੈ। ਇਨ੍ਹਾਂ 'ਚੋਂ 13 ਵਿਧਾਇਕ ਕਾਂਗਰਸੀ ਹਨ ਤੇ ਇੱਕ ਵਿਧਾਇਕ JDS ਦਾ ਹੈ।
ਕਰਨਾਟਕ ਵਿਧਾਨ ਸਭਾ ਸਪੀਕਰ ਦਾ ਯੇਦੀਯੁਰੱਪਾ ਨੂੰ ਝਟਕਾ, 14 ਵਿਧਾਇਕ ਅਯੋਗ ਕਰਾਰ
ਕਰਨਾਟਕ ਦੇ ਸਪੀਕਰ ਨੇ ਯੇਦੀਯੁਰੱਪਾ ਦੇ ਵਿਸ਼ਵਾਸ ਮਤਾ ਪੇਸ਼ ਕਰਨ ਤੋਂ ਪਹਿਲਾਂ ਹੀ ਝਟਕਾ ਦੇ ਦਿੱਤਾ ਹੈ। ਉਨ੍ਹਾਂ 14 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਕੋਲ 105 ਵਿਧਾਇਕ ਹਨ ਪਰ ਉਨ੍ਹਾਂ ਕੋਲ ਫ਼ਿਰ ਵੀ ਬਹੁਮੱਤ ਨਹੀਂ ਹੈ।
ਫ਼ੋਟੋ
ਕਰਨਾਟਕ ਸੰਕਟ: ਸਪੀਕਰ ਨੇ ਦਿੱਤਾ ਵੱਡਾ ਬਿਆਨ
ਸਪੀਕਰ ਨੇ ਬੈਂਗਲੁਰੂ ’ਚ ਖ਼ੁਦ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਨ੍ਹਾਂ ਵਿਧਾਇਕਾਂ ਨੂੰ ਡਿਸਕੁਆਲੀਫ਼ਾਈ ਕਰਨ ਦਾ ਐਲਾਨ ਕੀਤਾ। ਮੌਜੂਦਾ ਸਮੇਂ 'ਚ ਕਰਨਾਟਕ ਵਿਧਾਨ ਸਭਾ 'ਚ 222 ਵਿਧਾਇਕ ਹਨ। ਭਾਰਤੀ ਜਨਤਾ ਪਾਰਟੀ ਕੋਲ 105 ਵਿਧਾਇਕ ਹਨ ਪਰ ਉਨ੍ਹਾਂ ਕੋਲ ਫ਼ਿਰ ਵੀ ਬਹੁਮੱਤ ਨਹੀਂ ਹੈ। ਦੱਸਣਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਜਦੋਂ ਐੱਚ.ਡੀ. ਕੁਮਾਰਸਵਾਮੀ ਦੀ ਸਰਕਾਰ ਨੇ ਭਰੋਸੇ ਦਾ ਵੋਟ ਹਾਸਲ ਕਰਨ ਲਈ ਮਤਾ ਪੇਸ਼ ਕੀਤਾ ਸੀ, ਉਸ ਵੇਲੇ ਉਨ੍ਹਾਂ ਨੂੰ 99 ਵੋਟਾਂ ਹੀ ਮਿਲ ਸਕੀਆਂ ਸਨ।