ਸ੍ਰੀਨਗਰ : ਕੁਲਗਾਮ ਦੇ ਗੋਪਾਲਪੋਰਾ ਪਿੰਡ ਵਿਖੇ ਮੰਗਲਵਾਰ ਦੇਰ ਰਾਤ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਠਭੇੜ ਜਾਰੀ ਹੈ। ਮੁਠਭੇੜ ਦੌਰਾਨ 34 ਰਾਸ਼ਟਰੀ ਰਾਈਫਸ ਅਥਤੇ ਐਸਓਜੀ ਦੇ ਜਵਾਨਾਂ ਨੇ ਸਾਂਝੇ ਤੌਰ 'ਤੇ ਕਾਰਵਾਈ ਕੀਤੀ।
ਸੁਰੱਖਿਆ ਬੱਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੁਲਗਾਮ ਦੇ ਗੋਪਾਲਪੋਰਾ ਪਿੰਡ 'ਚ 2 ਤੋਂ 3 ਅੱਤਵਾਦੀਆਂ ਦੇ ਲੁੱਕੇ ਹੋਣ ਦੀ ਖ਼ਬਰ ਮਿਲੀ ਸੀ। ਜਿਸ ਦੇ ਆਧਾਰ 'ਤੇ ਸੁਰੱਖਿਆ ਬਲਾਂ ਨੇ ਕਾਰਵਾਈ ਕੀਤੀ। ਇਨ੍ਹਾਂ ਵਿੱਚ ਸੁਰੱਖਿਆ ਬੱਲ ਦੇ ਜਵਾਨਾਂ ਵੱਲੋਂ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿਨ ਵੇਲੇ ਵੀ ਦੱਖਣੀ ਕਸ਼ਮੀਰ ਸ਼ੋਪੀਆ ਵਿਖੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਹੋਈ ਸੀ। ਇਸ ਵਿੱਚ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸ਼ੋਪੀਆ ਦੇ ਯਾਰਵਾਂ ਦੇ ਜੰਗਲੀ ਇਲਾਕੇ ਵਿੱਚ ਅੱਤਵਾਦੀਆਂ ਅਤੇ ਫੌਜ ਵਿਚਾਲੇ ਮੁਠਭੇੜ ਹੋਈ ਸੀ।
ਇਸ ਤੋਂ ਪਹਿਲਾ ਸੋਮਵਾਰ ਦੀ ਰਾਤ ਨੂੰ ਵੀ ਅੱਤਵਾਦੀਆਂ ਵੱਲੋਂ ਸ਼ੋਪੀਆਂ ਦੇ ਇੱਕ ਪੁਲਿਸ ਸਟੇਸ਼ਨ ਉੱਤੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਸੀ। ਹਲਾਂਕੀ ਇਸ ਵਿੱਚ ਕਿਸੇ ਜਾਨੀ ਮਾਲ ਦਾ ਨੁਕਸਾਨ ਨਹੀਂ ਹੋਇਆ ਅਤੇ ਗ੍ਰਨੇਡ ਪੁਲਿਸ ਸਟੇਸ਼ਨ ਦੀ ਚਾਰਦੀਵਾਰੀ ਤੋਂ ਬਾਹਰ ਡਿੱਗ ਕੇ ਫੱਟ ਗਿਆ ਸੀ।