ਪੰਜਾਬ

punjab

ETV Bharat / bharat

ਭਾਰਤ ਵਿੱਚ ਕੋਰੋਨਾ ਦੇ ਮਾਮਲੇ ਇੱਕ ਕਰੋੜ ਤੋਂ ਪਾਰ

ਕੋਰੋਨਾ ਨੇ ਆਪਣੀ ਚਪੇਟ 'ਚ ਪੂਰੇ ਵਿਸ਼ਵ ਨੂੰ ਲਿਆ ਹੈ। ਹੁਣ ਅਮਰੀਕਾ ਤੋਂ ਬਾਅਦ ਭਾਰਤ ਦੂਜਾ ਅਜਿਹਾ ਦੇਸ਼ ਹੈ ਜਿਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਇੱਕ ਕਰੋੜ ਪਾਰ ਕਰ ਗਈ ਹੈ।

ਭਾਰਤ ਵਿੱਚ ਕੋਰੋਨਾ ਦੇ ਮਾਮਲੇ ਇੱਕ ਕਰੋੜ ਤੋਂ ਪਾਰ
ਭਾਰਤ ਵਿੱਚ ਕੋਰੋਨਾ ਦੇ ਮਾਮਲੇ ਇੱਕ ਕਰੋੜ ਤੋਂ ਪਾਰ

By

Published : Dec 19, 2020, 10:54 AM IST

Updated : Dec 19, 2020, 2:11 PM IST

ਨਵੀਂ ਦਿੱਲੀ: ਕੋਰੋਨਾ ਨੇ ਆਪਣੀ ਚਪੇਟ 'ਚ ਪੂਰੇ ਵਿਸ਼ਵ ਨੂੰ ਲਿਆ ਹੈ। ਹੁਣ ਭਾਰਤ ਅਮਰੀਕਾ ਤੋਂ ਬਾਅਦ ਦੂਜਾ ਦੇਸ਼ ਹੈ ਜਿੱਥੇ ਕੋਰੋਨਾ ਦੇ ਮਾਮਲੇ ਇੱਕ ਕਰੋੜ ਤੋਂ ਜ਼ਿਆਦਾ ਹੋ ਗਏ ਹਨ।

ਕੋਰੋਨਾ ਦੇ ਕੇਸਾਂ ਦਾ ਆਂਕੜਾ

ਬੀਤੇ 24 ਘੰਟਿਆਂ 'ਚ ਕੋਰੋਨਾ ਦੇ ਕੁੱਲ ਨਵੇਂ ਮਾਮਲੇ 25,152 ਆਏ ਤੇ ਨਾਲ ਹੀ 347 ਲੋਕਾਂ ਨੇ ਆਪਣੀ ਜਾਨ ਗਵਾਈ। ਇਸ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 1 ਕਰੋੜ ਤੋਂ ਪਾਰ ਹੋ ਗਈ ਹੈ। ਭਾਰਤ ਅਮਰੀਕਾ ਤੋਂ ਬਾਅਦ ਦੁੁਨਿਆ ਦਾ ਦੂਜਾ ਦੇਸ਼ ਹੈ ਜਿਸ ਨੇ 1 ਕਰੋੜ ਕੇਸਾਂ ਦਾ ਆਂਕੜਾ ਪਾਰ ਕੀਤਾ ਹੈ।

ਦੇਸ਼ 'ਚ ਕੋਰੋਨਾ ਦਾ ਪੱਧਰ

ਦੇਸ਼ 'ਚ ਹੁਣ ਤੱਕ ਕੋਰੋਨਾ ਦੇ 16 ਕਰੋੜ ਟੈਸਟ ਪੂਰੇ ਹੋ ਚੁੱਕੇ ਹਨ। ਇਸ ਦੇ ਨਾਲ ਹੀ ਦੇਸ਼ ਦਾ ਰਿਕਵਰੀ ਰੇਟ 95.46% 'ਤੇ ਪਹੁੰਚ ਗਿਆ ਹੈ ਤੇ ਦੇਸ਼ 'ਚ ਕੁੱਲ਼ 3,08% ਐਕਟਿਵ ਕੇਸ ਹਨ ਤੇ ਮੌਤ ਦਰ 1.45% ਹੈ।

ਠੀਕ ਹੋਏ ਮਰੀਜ਼ਾਂ ਦੀ ਗਿਣਤੀ

ਕੋਰੋਨਾ ਦੇ ਦੇਸ਼ 'ਚ ਕੁੱਲ਼ 95 ਲੱਖ, 50 ਹਜ਼ਾਰ ਤੋਂ ਵੱਧ ਲੋਕਾਂ ਨੇ ਮਾਤ ਦਿੱਤੀ ਹੈ ਤੇ ਦੇਸ਼ 'ਚ 45 ਹਜ਼ਾਰ 136 ਲੋਕ ਆਪਣੀ ਜਾਨ ਗੁਆਂ ਬੈਠੇ ਹਨ।

Last Updated : Dec 19, 2020, 2:11 PM IST

ABOUT THE AUTHOR

...view details