ਨਵੀਂ ਦਿੱਲੀ : ਭਾਰਤ ਦੀ ਹਵਾਈ ਸੈਨਾ ਵਿੱਚ ਇੱਕ ਹੋਰ ਨਵਾਂ ਲੜਾਕੂ ਜਹਾਜ਼ ਸ਼ਾਮਲ ਹੋ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੁਸਹਿਰੇ ਅਤੇ ਏਅਰ ਫ਼ੋਰਸ ਦਿਵਸ ਮੌਕੇ ਇਸ ਜਹਾਜ਼ ਦੀ ਡਲਿਵਰੀ ਲਈ ਹੈ।
ਰਾਜਨਾਥ ਸਿੰਘ ਨੇ ਫ਼ਰਾਂਸ਼ ਦੇ ਬੋਰਦੋ ਵਿਖੇ ਸਥਿਤ ਦਸਾਲਟ ਪਲਾਂਟ ਵਿੱਚ ਜਾ ਕੇ ਇਸ ਦੀ ਡਲਿਵਰੀ ਲਈ।
ਰਾਫ਼ੇਲ ਜਹਾਜ਼ ਉੱਨਤ ਤਕਨੀਕ ਨਾਲ ਬਣਿਆ ਹੋਇਆ ਇੱਕ ਲੜਾਕੂ ਜਹਾਜ਼ ਹੈ।
ਰਾਫ਼ੇਲ ਦੀ ਡਲਿਵਰੀ ਲੈਣ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਦਿਨ ਹੈ। ਇਹ ਭਾਰਤ ਅਤੇ ਫ਼ਰਾਂਸ਼ ਵਿਚਕਾਰ ਗਹਿਰੇ ਸਬੰਧ ਨੂੰ ਦਰਸਾਉਂਦਾ ਹੈ।
ਇਸ ਰਾਫ਼ੇਲ ਜਹਾਜ਼ ਦੇ ਆਉਣ ਨਾਲ ਭਾਰਤ ਦੀ ਹਵਾਈ ਸਮਰੱਥਾ ਵਿੱਚ ਹੋਰ ਮਜ਼ਬੂਤੀ ਆ ਗਈ ਹੈ।
ਦੱਸ ਦਈਏ ਕਿ 36 ਰਾਫ਼ੇਲ ਜੈੱਟ ਜਹਾਜ਼ਾਂ ਵਿੱਚ ਪਹਿਲਾਂ ਜਹਾਜ਼ ਭਾਰਤ ਨੂੰ ਮੰਗਲਵਾਰ ਨੂੰ ਹੀ ਮਿਲ ਜਾਵੇਗਾ, ਪਰ 4 ਜਹਾਜ਼ਾਂ ਦੀ ਇਸ ਪਹਿਲੀ ਖੇਪ ਨੂੰ ਭਾਰਤ ਵਿੱਚ ਪਹੁੰਚਣ ਤੱਕ ਅਗਲੇ ਸਾਲ ਤੱਕ ਇੰਤਜਾਰ ਕਰਨਾ ਪਵੇਗਾ।
ਪਹਿਲਾ ਰਾਫ਼ੇਲ ਮਿਲਣ ਤੋਂ ਬਾਅਦ ਰਾਜਨਾਥ ਸਿੰਘ ਕਰਨਗੇ ਸ਼ਸਤਰ ਪੂਜਾ