ਹੈਦਰਾਬਾਦ: ਇਨਕਮ ਟੈਕਸ ਵਿਭਾਗ ਨੇ ਕਈ ਐਂਟਰੀ ਆਪਰੇਟਰਾਂ ਅਤੇ ਲੋਕਾਂ ਦੇ ਜਾਅਲੀ ਬਿੱਲ ਬਣਾਉਣ ਵਾਲੇ ਦੇ ਅਹਾਤੇ ‘ਤੇ ਛਾਪਾ ਮਾਰਕੇ 2.37 ਕਰੋੜ ਰੁਪਏ ਦੀ ਨਕਦੀ ਤੇ 2.89 ਕਰੋੜ ਰੁਪਏ ਦੇ ਗਹਿਣੇ ਬਾਰਮਦ ਕੀਤੇ ਹਨ। ਕੇਂਦਰੀ ਇਨਕਮ ਟੈਕਸ ਵਿਭਾਗ (ਸੀਬੀਡੀਟੀ) ਨੇ ਕਿਹਾ ਕਿ ਸੋਮਵਾਰ ਨੂੰ ਦਿੱਲੀ-ਐਨਸੀਆਰ, ਹਰਿਆਣਾ, ਪੰਜਾਬ, ਉਤਰਾਖੰਡ ਅਤੇ ਗੋਆ ਵਿੱਚ 42 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ।
ਇਨਕਮ ਟੈਕਸ ਵਿਭਾਗ ਵੱਲੋਂ 42 ਥਾਵਾਂ ਉੱਤੇ ਛਾਪੇਮਾਰੀ
ਇਨਕਮ ਟੈਕਸ ਵਿਭਾਗ ਵੱਲੋਂ ਪੰਜਾਬ-ਹਰਿਆਣਾ, ਦਿੱਲੀ ਤੇ ਗੋਆ ਸਮੇਤ 42 ਥਾਵਾਂ ਉੱਤੇ ਛਾਪੇਮਾਰੀ ਕੀਤੀ ਗਈ ਹੈ। ਇਸ ਦੌਰਾਨ ਐਂਟਰੀ ਆਪਰੇਟਰਾਂ ਅਤੇ ਨਕਲੀ ਬਿੱਲ ਬਣਾਉਣ ਵਾਲੇ ਲੋਕਾਂ ਦੇ ਠਿਕਾਣਿਆਂ 'ਤੋਂ ਕਰੀਬ ਸਾਢੇ 5 ਕਰੋੜ ਰੁਪਏ ਦੇ ਗਹਿਣੇ ਤੇ ਨਕਦੀ ਬਰਾਮਦ ਕੀਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ 'ਐਂਟਰੀ ਆਪਰੇਸ਼ਨ' (ਹਵਾਲਾ ਵਰਗੀ ਕਾਰਵਾਈ) ਗੈਂਗ ਚਲਾ ਰਹੇ ਲੋਕਾਂ ਅਤੇ ਜਾਅਲੀ ਬਿੱਲਾਂ ਰਾਹੀਂ ਵਧੇਰੇ ਪੈਸੇ ਕਮਾਉਣ ਵਾਲਿਆਂ ਦੇ ਖਿਲਾਫ਼ ਕੀਤੀ ਗਈ ਸੀ। ਸੀਬੀਡੀਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਛਾਪੇਮਾਰੀ ਦੌਰਾਨ 2.37 ਕਰੋੜ ਰੁਪਏ ਦੀ ਨਕਦੀ ਅਤੇ 2.89 ਕਰੋੜ ਰੁਪਏ ਦੇ ਗਹਿਣੇ ਬਰਾਮਦ ਕੀਤੇ ਗਏ ਹਨ।
17 ਬੈਂਕ ਲਾਕਰ ਵੀ ਲੱਭੇ ਗਏ ਹਨ, ਜਿਨ੍ਹਾਂ ਦੀ ਤਲਾਸ਼ੀ ਨਹੀਂ ਲਈ ਗਈ ਹੈ। ਕੇਂਦਰੀ ਬੋਰਡ ਆਫ਼ ਡਾਈਰੈਕਟ ਟੈਕਸ (ਸੀਬੀਡੀਟੀ) ਆਮਦਨ ਟੈਕਸ ਵਿਭਾਗ ਦਾ ਪ੍ਰਬੰਧਕੀ ਅਧਿਕਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਐਂਟਰੀ ਆਪਰੇਟਰਾਂ, ਵਿਚੋਲੇ, ਨਕਦ ਆਪਰੇਟਰਾਂ, ਲਾਭਪਾਤਰੀਆਂ ਅਤੇ ਕੰਪਨੀਆਂ ਅਤੇ ਕੰਪਨੀਆਂ ਦੇ ਨੈਟਵਰਕ ਦਾ ਪਰਦਾਫਾਸ਼ ਕਰਨ ਵਾਲੇ ਸਬੂਤ ਮਿਲੇ ਹਨ।