ਪੰਜਾਬ

punjab

By

Published : Jan 4, 2020, 11:49 PM IST

ETV Bharat / bharat

ਬੀਬੀ ਬਾਦਲ ਨੇ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਦੀ ਕੀਤੀ ਨਿਖੇਧੀ

ਗੁਰਦੁਆਰਾ ਨਨਕਾਣਾ ਸਾਹਿਬ ਦੀ ਭੰਨਤੋੜ ਦੀ ਘਟਨਾ 'ਤੇ ਪ੍ਰਤੀਕ੍ਰਿਆ ਦਿੰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਗੁੰਡਾਗਰਦੀ ਪਾਕਿਸਤਾਨ ਦਾ ਅਸਲ ਚਿਹਰਾ ਬੇਨਕਾਬ ਕਰਦੀ ਹੈ।

ਫ਼ੋਟੋ
ਹਰਸਿਮਰਤ ਕੌਰ ਬਾਦਲ ਨੇ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹੋਏ ਹਮਲੇ 'ਤੇ ਦਿੱਤੀ ਪ੍ਰਤੀਕ੍ਰਿਆ

ਦਿੱਲੀ: ਸ਼ੁੱਕਰਵਾਰ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਦੀ ਭੰਨਤੋੜ ਦੀ ਘਟਨਾ 'ਤੇ ਪ੍ਰਤੀਕ੍ਰਿਆ ਦਿੰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੁੰਡਾਗਰਦੀ ਪਾਕਿਸਤਾਨ ਦਾ ਅਸਲ ਚਿਹਰਾ ਬੇਨਕਾਬ ਕਰਦੀ ਹੈ।

ਪਾਕਿਸਤਾਨ ਇੱਕ ਅੱਤਵਾਦੀ ਰਾਜ ਹੈ ਅਤੇ ਇਹ ਸੰਭਵ ਨਹੀਂ ਹੈ ਕਿ ਖੁਫੀਆ ਏਜੰਸੀਆਂ ਕੋਲ ਗੁਰਦੁਆਰਾ ਸਾਹਿਬ ਦੀ ਭੰਨਤੋੜ ਦਾ ਕੋਈ ਸੁਰਾਗ ਨਾ ਹੋਵੇ। ਦੋਸ਼ੀਆਂ ਨੂੰ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਅਤੇ ਪਾਕਿ ਪ੍ਰਧਾਨ ਮੰਤਰੀ ਕਾਂਗਰਸ ਵਾਂਗ ਚੁੱਪ ਹਨ।

ਵੇਖੋ ਵੀਡੀਓ।

ਕੇਜਰੀਵਾਲ ਦੇ ਇਸ ਬਿਆਨ 'ਤੇ ਵੀ ਪ੍ਰਤੀਕਿਰਿਆ ਦਿੰਦੇ ਹੋਏ ਕਿ ਜਾਸੂਸ ਸੀਏਏ ਰਾਹੀਂ ਭਾਰਤ ਆ ਸਕਦੇ ਹਨ, ਹਰਸਿਮਰਤ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕੇਜਰੀਵਾਲ ਮੋਗਾ ਵਿਖੇ ਖ਼ਾਲਿਸਤਾਨੀ ਹਮਦਰਦ ਦੇ ਘਰ ਰਹੇ ਅਤੇ ਵਿਦੇਸ਼ੀ ਫੰਡ ਪ੍ਰਾਪਤ ਕੀਤੇ। ਕੇਜਰੀਵਾਲ ਨੂੰ ਅਜਿਹੇ ਬਿਆਨ ਦੇਣ ਦੀ ਬਜਾਏ ਭਾਰਤ ਦੀ ਸਰਕਾਰ ਅਤੇ ਭਾਰਤ ਦੇ ਲੋਕਾਂ 'ਤੇ ਭਰੋਸਾ ਕਰਨਾ ਚਾਹੀਦਾ ਹੈ।

ABOUT THE AUTHOR

...view details