ਨਵੀਂ ਦਿੱਲੀ: ਭਾਰਤ ਵਿੱਚ ਅੱਜ 5 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਸਰਚ ਇੰਜਨ ਗੂਗਲ ਨੇ ਆਪਣੇ ਹੋਮ ਪੇਜ 'ਤੇ ਇੱਕ ਵਿਸ਼ੇਸ਼ ਡੂਡਲ ਬਣਾਇਆ ਹੈ। ਇਸ ਡੂਡਲ ਵਿੱਚ ਇੱਕ ਪਿਆਰਾ ਆਕਟੋਪਸ ਅਧਿਆਪਕ ਦੇ ਰੋਲ 'ਚ ਵਿਖਾਈ ਦੇ ਰਿਹਾ ਹੈ। ਭਾਰਤ ਵਿੱਚ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮਦਿਨ ਹਰ ਸਾਲ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਡਾ. ਰਾਧਾਕ੍ਰਿਸ਼ਨਨ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ, ਦੂਜੇ ਰਾਸ਼ਟਰਪਤੀ, ਮਹਾਨ ਦਾਰਸ਼ਨਿਕ, ਸਰਬੋਤਮ ਅਧਿਆਪਕ, ਵਿਦਵਾਨ ਅਤੇ ਰਾਜਨੇਤਾ ਸਨ। ਰਾਧਾਕ੍ਰਿਸ਼ਨਨ ਨੂੰ ਭਾਰਤ ਦਾ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।
ਅਧਿਆਪਕ ਦਿਵਸ: ਗੂਗਲ ਨੇ ਹੋਮ ਪੇਜ 'ਤੇ ਬਣਾਇਆ ਖ਼ਾਸ ਡੂਡਲ
ਸਰਚ ਇੰਜਨ ਗੂਗਲ ਨੇ ਆਪਣੇ ਹੋਮ ਪੇਜ 'ਤੇ ਇੱਕ ਵਿਸ਼ੇਸ਼ ਡੂਡਲ ਬਣਾਇਆ ਹੈ। ਅਧਿਆਪਕ ਦਿਵਸ 'ਤੇ ਡੂਡਲ ਇੱਕ ਅਧਿਆਪਕ ਦੇ ਕੰਮ ਕਰਨ ਦਾ ਤਰੀਕਾ ਦਰਸਾਇਆ ਗਿਆ ਹੈ। ਭਾਰਤ ਵਿੱਚ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮਦਿਨ ਹਰ ਸਾਲ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਇਸ ਲਈ ਹੈ ਡੂਡਲ ਵਿਸ਼ੇਸ਼
ਸਰਚ ਇੰਜਨ ਗੂਗਲ ਕਈ ਵਾਰ ਆਪਣੇ ਹੋਮ ਪੇਜ 'ਤੇ ਵਿਸ਼ੇਸ਼ ਡੂਡਲ ਬਣਾਉਂਦਾ ਹੈ ਅਤੇ ਅਧਿਆਪਕ ਦਿਵਸ ਤੇ ਡੂਡਲ ਇੱਕ ਅਧਿਆਪਕ ਦੇ ਕੰਮ ਕਰਨ ਦਾ ਤਰੀਕਾ ਦਰਸਾਉਂਦੇ ਹਨ। ਡੂਡਲ ਵਿੱਚ ਇੱਕ ਆਕਟੋਪਸ ਸਮੁੰਦਰ ਦੇ ਅੰਦਰ ਛੋਟੀ ਮੱਛੀਆਂ ਨੂੰ ਪੜ੍ਹਾਉਂਦੇ ਹੋਏ ਵੇਖਿਆ ਗਿਆ ਹੈ। ਡੂਡਲ 'ਚ ਸਭ ਤੋਂ ਪਹਿਲਾਂ ਉਹ ਚਸ਼ਮਾ ਲਾ ਕੇ ਮੱਛੀਆਂ ਨੂੰ ਕਿਤਾਬ 'ਚੋਂ ਪੜ੍ਹਦਾ ਹੈ। ਇਸ ਤੋਂ ਬਾਅਦ ਦੂਜਾ ਹੱਥ ਗਣਿਤ ਦੀ ਪ੍ਰਸ਼ਨ ਪੱਤਰ ਨੂੰ ਹੱਲ ਕਰਦਾ ਹੈ ਅਤੇ ਤੀਜਾ ਹੱਥ ਰਸਾਇਣ ਦੇ ਪ੍ਰਯੋਗ ਕਰਦਾ ਹੈ। ਅਧਿਆਪਕ ਤੋਂ ਬਦਲਿਆ ਆਕਟੋਪਸ ਅੰਤ ਵਿੱਚ ਕੁਝ ਮੱਛੀਆਂ ਦੀਆਂ ਉੱਤਰ ਸ਼ੀਟਾਂ ਵੀ ਜਮ੍ਹਾਂ ਕਰਦਾ ਹੈ। ਇਸ ਪਿਆਰੇ ਡੂਡਲ ਵਿੱਚ ਅਧਿਆਪਕ ਨੂੰ ਅੱਠ ਹੱਥਾਂ ਵਾਲੇ ਇਕ ਆਕਟੋਪਸ ਵਜੋਂ ਦਰਸਾਇਆ ਗਿਆ ਹੈ ਕਿਉਂਕਿ ਅਧਿਆਪਕ ਇੱਕ ਸਾਥ ਬਹੁਤ ਸਾਰੇ ਕੰਮ ਕਰਦੇ ਹਨ ਅਤੇ ਬਹੁਤ ਸਾਰੀਆਂ ਭੂਮਿਕਾਵਾਂ ਨਿਭਾਉਂਦੇ ਹਨ।