ਪੰਜਾਬ

punjab

ETV Bharat / bharat

ਪਹਿਲੀ ਵਾਰ ਲੱਖਾਂ ਵੈਂਡਰਾਂ ਦੇ ਨੈਟਵਰਕ ਨੂੰ ਸਹੀ ਮਾਇਨੇ 'ਚ ਸਿਸਟਮ ਨਾਲ ਜੋੜਿਆ: ਪੀਐਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੈਨੀਧੀ ਸੰਵਾਦ ਤਹਿਤ ਬੁੱਧਵਾਰ ਨੂੰ ਵਰਚੁਅਲ ਕਾਨਫਰੰਸਿੰਗ ਰਾਹੀਂ ਮੱਧ ਪ੍ਰਦੇਸ਼ ਦੇ ਸਟ੍ਰੀਟ ਵੈਂਡਰਾਂ ਨਾਲ ਗੱਲਬਾਤ ਕੀਤੀ।

ਫ਼ੋਟੋ।
ਫ਼ੋਟੋ।

By

Published : Sep 9, 2020, 1:49 PM IST

ਨਵੀਂ ਦਿੱਲੀ: ਪ੍ਰਧਾਨ ਨਰਿੰਦਰ ਮੋਦੀ ਨੇ ਪੀਐਮ ਸਵੈਨਿਧੀ ਯੋਜਨਾ ਦਾ ਲਾਭ ਲੈਣ ਵਾਲੇ ਮੱਧ ਪ੍ਰਦੇਸ਼ ਦੇ ਸਟ੍ਰੀਟ ਵੈਂਡਰਜ਼ ਦੇ ਨਾਲ ਬੁੱਧਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਰੇਹੜੀ-ਫੜੀ ਵਿਭਾਗ ਦੇ ਲੱਖਾਂ ਲੋਕਾਂ ਦੇ ਨੈੱਟਵਰਕ ਨੂੰ ਪਹਿਲੀ ਵਾਰ ਸਿਸਟਮ 'ਚ ਸ਼ਾਮਲ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਮਕਸਦ ਹੈ ਕਿ ਰੇਹੜੀ-ਫੜੀ ਵਾਲੇ ਨਵੀਂ ਸ਼ੁਰੂਆਤ ਕਰ ਸਕਣ, ਆਪਣੇ ਕੰਮ ਨੂੰ ਮੁੜ ਸ਼ੁਰੂ ਕਰ ਸਕਣ, ਇਸ ਦੇ ਲਈ ਉਨ੍ਹਾਂ ਨੂੰ ਆਸਾਨੀ ਨਾਲ ਪੁੰਜੀ ਮਿਲੇ।

ਪੀਐਮ ਨੇ ਕਿਹਾ ਕਿ ਹਾਲ ਹੀ ਵਿੱਚ ਸਰਕਾਰ ਨੇ ਸ਼ਹਿਰਾਂ 'ਚ ਤੁਹਾਡੇ ਵਰਗੇ ਸਹਿਯੋਗੀ ਲੋਕਾਂ ਨੂੰ ਵਾਜਬ ਕਿਰਾਏ ਤੇ ਸ਼ਹਿਰਾਂ ਵਿੱਚ ਵਧੀਆ ਰਿਹਾਇਸ਼ ਪ੍ਰਦਾਨ ਕਰਨ ਲਈ ਇੱਕ ਵੱਡੀ ਯੋਜਨਾ ਵੀ ਸ਼ੁਰੂ ਕੀਤੀ ਹੈ। ਇਕ ਦੇਸ਼, ਇਕ ਰਾਸ਼ਨ ਕਾਰਡ ਦੀ ਸਹੂਲਤ ਨਾਲ ਤੁਸੀਂ ਦੇਸ਼ ਵਿਚ ਕਿਤੇ ਵੀ ਜਾਓਗੇ ਤਾਂ ਆਪਣੇ ਹਿੱਸਾ ਦਾ ਰਾਸ਼ਨ ਲੈ ਸਕੋਗੇ।

ਰੇਹੜੀ-ਫੜੀ ਲਗਾਉਣ ਵਾਲੇ ਭੈਣ-ਭਰਾਵਾਂ ਕੋਲ ਉਜਵਲਾ ਦਾ ਗੈਸ ਦਾ ਕਨੈਕਸ਼ਨ ਹੈ ਜਾਂ ਨਹੀਂ, ਉਨ੍ਹਾਂ ਦੇ ਘਰ 'ਚ ਬਿਜਲੀ ਕੁਨੈਕਸ਼ਨ ਹੈ ਜਾਂ ਨਹੀਂ, ਉਹ ਆਯੁਸ਼ਮਾਨ ਭਾਰਤ ਯੋਜਨਾ ਨਾਲ ਜੁੜੇ ਹੋਏ ਹਨ ਜਾਂ ਨਹੀਂ, ਉਨ੍ਹਾਂ ਨੂੰ ਬੀਮਾ ਯੋਜਨਾ ਦਾ ਲਾਭ ਮਿਲ ਰਿਹਾ ਹੈ ਜਾਂ ਨਹੀਂ, ਉਨ੍ਹਾਂ ਕੋਲ ਪੱਕੀ ਛੱਤ ਹੈ ਜਾਂ ਨਹੀਂ, ਇਹ ਸਭ ਚੀਜ਼ਾਂ ਵੇਖੀਆਂ ਜਾਣਗੀਆਂ।

ਪੀਐਮ ਮੋਦੀ ਨੇ ਕਿਹਾ ਕਿ ਇਹ ਇਕ ਅਜਿਹੀ ਯੋਜਨਾ ਹੈ ਜਿਸ ਵਿਚ ਤੁਹਾਨੂੰ ਵਿਆਜ਼ ਤੋਂ ਪੂਰੀ ਰਾਹਤ ਮਿਲ ਸਕਦੀ ਹੈ। ਇਸ ਯੋਜਨਾ ਤਹਿਤ 7 ਫੀਸਦੀ ਤੱਕ ਦੀ ਵਿਆਜ ਵਿੱਚ ਛੂਟ ਵੀ ਦਿੱਤੀ ਜਾ ਰਹੀ ਹੈ ਪਰ ਜੇ ਤੁਸੀਂ ਕੁਝ ਛੋਟੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋ, ਤਾਂ ਤੁਹਾਨੂੰ ਇਹ ਵੀ ਦੇਣਾ ਨਹੀਂ ਪਵੇਗਾ।

ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਅਤੇ ਸ਼ਿਵਰਾਜ ਜੀ ਦੀ ਟੀਮ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਦੇ ਯਤਨਾਂ ਨਾਲ ਮੱਧ ਪ੍ਰਦੇਸ਼ ਵਿੱਚ 1 ਲੱਖ ਤੋਂ ਵੱਧ ਸਟ੍ਰੀਟ ਵੈਂਡਰਜ਼ ਸਿਰਫ 2 ਮਹੀਨਿਆਂ ਦੇ ਵਿੱਚ ਹੀ ਸਵੈਨੀਧੀ ਸਕੀਮ ਦਾ ਲਾਭ ਪ੍ਰਾਪਤ ਕਰ ਚੁੱਕੇ ਹਨ।

ABOUT THE AUTHOR

...view details