ਪੰਜਾਬ

punjab

By

Published : Nov 30, 2020, 8:19 PM IST

ETV Bharat / bharat

ਸਿੰਘੂ ਅਤੇ ਟਿਕਰੀ ਬਾਰਡਰ ਤੋਂ ਬਾਅਦ ਕਿਸਾਨ ਹੁਣ ਬਦਰਪੁਰ ਬਾਰਡਰ ਵੀ ਕਰਨਗੇ ਸੀਲ

ਸਿੰਘੂ ਅਤੇ ਟਿਕਰੀ ਸਰਹੱਦ ਤੋਂ ਬਾਅਦ ਹੁਣ ਭਾਰਤੀ ਕਿਸਾਨ ਯੂਨੀਅਨ ਫਰੀਦਾਬਾਦ-ਦਿੱਲੀ ਬਦਰਪੁਰ ਬਾਰਡਰ ਨੂੰ ਵੀ ਸੀਲ ਕਰਨਗੇ। ਇਹ ਫੈਸਲਾ ਸੋਮਵਾਰ ਨੂੰ ਹੋਈ ਬੈਠਕ ਵਿੱਚ ਲਿਆ ਗਿਆ ਹੈ। ਬਕੀਯੂ ਦੇ ਕੌਮੀ ਸਕੱਤਰ ਨੇ ਦੱਸਿਆ ਕਿ ਫਰੀਦਾਬਾਦ ਅਤੇ ਪਲਵਲ ਦੇ ਕਿਸਾਨ ਬਦਰਪੁਰ ਸਰਹੱਦ ਨੂੰ ਸੀਲ ਕਰਨਗੇ।

ਸਿੰਘੂ ਅਤੇ ਟਿਕਰੀ ਬਾਰਡਰ ਤੋਂ ਬਾਅਦ ਕਿਸਾਨ ਹੁਣ ਬਦਰਪੁਰ ਬਾਰਡਰ ਵੀ ਕਰਨਗੇ ਸੀਲ
ਸਿੰਘੂ ਅਤੇ ਟਿਕਰੀ ਬਾਰਡਰ ਤੋਂ ਬਾਅਦ ਕਿਸਾਨ ਹੁਣ ਬਦਰਪੁਰ ਬਾਰਡਰ ਵੀ ਕਰਨਗੇ ਸੀਲ

ਫਰੀਦਾਬਾਦ: ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਫਰੀਦਾਬਾਦ-ਦਿੱਲੀ ਬਦਰਪੁਰ ਬਾਰਡਰ ਨੂੰ ਜਲਦੀ ਸੀਲ ਕਰਨ ਦੀ ਚਿਤਾਵਨੀ ਦਿੱਤੀ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਸਕੱਤਰ ਰਤਨ ਸਿੰਘ ਸੌਰੁਤ ਨੇ ਕਿਹਾ ਕਿ ਫਰੀਦਾਬਾਦ ਅਤੇ ਪਲਵਲ ਦੇ ਕਿਸਾਨ ਬਦਰਪੁਰ ਸਰਹੱਦ ਨੂੰ ਸੀਲ ਕਰਨਗੇ ਤੇ ਮੰਗਾਂ ਮੰਨਣ ਤੋਂ ਬਾਅਦ ਹੀ ਸਰਹੱਦ ਨੂੰ ਖੋਲ੍ਹਿਆ ਜਾਵੇਗਾ।

ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਸਕੱਤਰ ਰਤਨ ਸਿੰਘ ਸੌਰੁਤ ਨੇ ਦੱਸਿਆ ਕਿ ਫਰੀਦਾਬਾਦ-ਦਿੱਲੀ ਬਦਰਪੁਰ ਸਰਹੱਦ ਨੂੰ ਬੰਦ ਕਰਨ ਦੀ ਰਣਨੀਤੀ ਤਿਆਰ ਕੀਤੀ ਗਈ ਹੈ। ਇਸ ਦੇ ਲਈ ਮੋਰਚਾ ਪਿਛਲੇ ਕਈ ਦਿਨਾਂ ਤੋਂ ਸਥਾਨਕ ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰ ਰਿਹਾ ਹੈ। ਸੋਮਵਾਰ ਨੂੰ ਹੋਈ ਇੱਕ ਬੈਠਕ ਵਿੱਚ ਕਿਸਾਨ ਕਮੇਟੀਆਂ ਦੇ ਆਗੂਆਂ ਨੇ ਫਰੀਦਾਬਾਦ ਬਦਰਪੁਰ ਸਰਹੱਦ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਫਰੀਦਾਬਾਦ ਅਤੇ ਪਲਵਲ ਦੇ ਕਿਸਾਨ ਸਾਂਝੇ ਤੌਰ ਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਬਦਰਪੁਰ ਸਰਹੱਦ ਬੰਦ ਕਰਨ ਤੋਂ ਪਹਿਲਾਂ ਇੱਕ ਮੰਗ ਪੱਤਰ ਸੌਂਪਣਗੇ। ਉਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਦਿੱਲੀ ਬਦਰਪੁਰ ਸਰਹੱਦ ਵੱਲ ਕੂਚ ਕਰਨਗੇ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਬਦਰਪੁਰ ਸਰਹੱਦ ਪੂਰੀ ਤਰ੍ਹਾਂ ਬੰਦ ਰਹੇਗੀ ਅਤੇ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਸਰਹੱਦ ਨਹੀਂ ਖੋਲ੍ਹੀ ਜਾਵੇਗੀ।

ਉਨ੍ਹਾਂ ਕਿਹਾ ਕਿ ਪਿਛਲੇ 5 ਦਿਨਾਂ ਤੋਂ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਦਿੱਲੀ ਵਿੱਚ ਚੱਲ ਰਿਹਾ ਹੈ। ਇਸ ਪ੍ਰਦਰਸ਼ਨ ਵਿੱਚ ਖਾਪ ਪੰਚਾਇਤਾਂ ਵੱਲੋਂ ਵੀ ਆਪਣਾ ਸਮਰਥਨ ਦਿੱਤਾ ਜਾ ਰਿਹਾ ਹੈ ਅਤੇ ਹੁਣ ਵਾਰੀ ਫਰੀਦਾਬਾਦ ਅਤੇ ਪਲਵਲ ਦੇ ਕਿਸਾਨਾਂ ਦੀ ਹੈ। ਇਸ ਇਲਾਕੇ ਦੇ ਕਿਸਾਨ ਹੁਣ ਦੇਰੀ ਨਹੀਂ ਕਰਨਗੇ ਅਤੇ ਜਲਦੀ ਹੀ ਬਦਰਪੁਰ ਸਰਹੱਦ ਨੂੰ ਸੀਲ ਕਰ ਦੇਣਗੇ। ਉਨ੍ਹਾਂ ਕਿਹਾ ਕਿ ਬਦਰਪੁਰ ਸਰਹੱਦ ਨੂੰ ਸੀਲ ਕਰਨ ਦੀ ਪੂਰੀ ਯੋਜਨਾ ਤਿਆਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਤਰ੍ਹਾਂ ਕਿਸਾਨ ਟਰੈਕਟਰ ਟਰਾਲੀ ਵਿੱਚ ਸਵਾਰ ਹੋ ਕੇ ਦਿੱਲੀ ਬਦਰਪੁਰ ਸਰਹੱਦ ਵੱਲ ਕੂਚ ਕਰਨਗੇ।

ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਸਕੱਤਰ ਦੇ ਬਿਆਨ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਹੁਣ ਫਰੀਦਾਬਾਦ ਬਦਰਪੁਰ ਸਰਹੱਦ ਵੀ ਜਲਦੀ ਹੀ ਕਿਸਾਨਾਂ ਵੱਲੋਂ ਸੀਲ ਕਰ ਦਿੱਤੀ ਜਾ ਸਕਦੀ ਹੈ। ਇਸ ਸਬੰਧ ਵਿੱਚ ਕਿਸਾਨ ਨੇਤਾਵਾਂ ਨੇ ਚੇਤਾਵਨੀ ਵੀ ਜਾਰੀ ਕਰ ਦਿੱਤੀ ਹੈ। ਫਰੀਦਾਬਾਦ ਅਤੇ ਪਲਵਲ ਦੇ ਸਾਰੇ ਕਿਸਾਨ ਆਗੂ ਇੱਕ ਕਿਸਾਨ ਸੰਘਰਸ਼ ਸੰਮਤੀ ਦਾ ਗਠਨ ਕਰ ਚੁੱਕੇ ਹਨ ਅਤੇ ਫਰੀਦਾਬਾਦ ਅਤੇ ਪਲਵਲ ਦੇ ਕਿਸਾਨ ਇਸ ਸੰਘਰਸ਼ ਕਮੇਟੀ ਦੇ ਬੈਨਰ ਹੇਠ ਇਕੱਠੇ ਹੋਣਗੇ ਅਤੇ ਫਰੀਦਾਬਾਦ ਬਦਰਪੁਰ ਸਰਹੱਦ ਨੂੰ ਬੰਦ ਕਰਨ ਦਾ ਕੰਮ ਕਰਨਗੇ।

ABOUT THE AUTHOR

...view details