ਪੰਜਾਬ

punjab

ETV Bharat / bharat

ਸੰਯੁਕਤ ਰਾਸ਼ਟਰ ਤੋਂ ਬਾਅਦ EU ਨੇ ਪਾਕਿ ਨੂੰ ਦਿੱਤਾ ਵੱਡਾ ਝਟਕਾ

ਜੰਮੂ-ਕਸ਼ਮੀਰ ਨੂੰ ਖ਼ਾਸ ਦਰਜਾ ਦੇਣ ਵਾਲੀ ਧਾਰਾ 370 ਹਟਾਉਣ 'ਤੇ ਸੂਬੇ ਨੂੰ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਤੋਂ ਬਾਅਦ ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਨੂੰ ਘੇਰਣ ਲਈ ਕੌਮਾਂਤਰੀ ਮਦਦ ਮੰਗ ਰਿਹਾ ਹੈ। ਇਸ ਸਬੰਧੀ ਪਾਕਿਸਤਾਨ ਨੂੰ ਯੂਰੋਪੀਅਨ ਯੂਨੀਅਨ (EU) ’ਚ ਵੀ ਵੱਡਾ ਝਟਕਾ ਲਗਿਆ ਹੈ।

ਫ਼ੋਟੋ

By

Published : Sep 18, 2019, 6:08 PM IST

ਨਵੀਂ ਦਿੱਲੀ: ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਉਣ 'ਤੋਂ ਬਾਅਦ ਪਾਕਿਸਤਾਨ ਵੱਲੋਂ ਭਾਰਤ ਨੂੰ ਘੇਰਣ ਲਈ ਕੌਮਾਂਤਰੀ ਮਦਦ ਮੰਗ ਰਿਹਾ ਹੈ ਪਰ ਹਰ ਥਾਂ ਉਸ ਨੂੰ ਨਾਕਾਮੀ ਹੀ ਮਿਲ ਰਹੀ ਹੈ। ਸੰਯੁਕਤ ਰਾਸ਼ਟਰ ਤੋਂ ਬਾਅਦ ਹੁਣ ਪਾਕਿਸਤਾਨ ਨੂੰ ਯੂਰੋਪੀਅਨ ਯੂਨੀਅਨ (EU) ’ਚ ਵੀ ਵੱਡਾ ਝਟਕਾ ਲੱਗਾ ਹੈ।

ਯੂਰੋਪੀਅਨ ਯੂਨੀਅਨ ਸੰਸਦ ਨੇ ਕਿਹਾ ਕਿ ਭਾਰਤ-ਪਾਕਿਸਤਾਨ ਨੂੰ ਸ਼ਾਂਤੀਪੂਰਵਕ ਆਪਸੀ ਗੱਲਬਾਤ ਨਾਲ ਕਸ਼ਮੀਰ ਦਾ ਮੁੱਦਾ ਸੁਲਝਾਉਣਾ ਚਾਹੀਦਾ ਹੈ ਜਿਸ ਵਿੱਚ ਕਿਸੇ ਦੇਸ਼ ਨੂੰ ਦਖ਼ਲ ਨਹੀਂ ਦੇਣਾ ਚਾਹੀਦਾ। ਉਨ੍ਹਾਂ ਦੋਵੇਂ ਦੇਸ਼ਾਂ ਨੂੰ ਇੱਕ ਦੂਜੇ ਨਾਲ ਸਿੱਧੀ ਗੱਲਬਾਤ ਦਾ ਸੱਦਾ ਦਿੱਤਾ ਹੈ।

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਵਿੱਚ ਵੀ ਚੁੱਕਿਆ ਸੀ ਪਰ ਉੱਥੇ ਵੀ ਉਹ ਨਾਕਾਮ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁਸਲਿਮ ਦੇਸ਼ਾਂ ਤੋਂ ਮਦਦ ਮਿਲਣ ਦੀ ਆਸ ਸੀ ਪਰ ਉਹ ਵੀ ਉਨ੍ਹਾਂ ਦੇ ਖ਼ਿਲਾਫ਼ ਹੋ ਗਏ।

ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ (UAE) ਜਿਹੇ ਪ੍ਰਭਾਵਸ਼ਾਲੀ ਮੁਸਲਿਮ ਦੇਸ਼ਾਂ ਨੇ ਇੱਕ ਪਾਸੇ ਪਾਕਿਸਤਾਨ ਨੂੰ ਭਾਰਤ ਨਾਲ ਅੰਦਰਖਾਤੇ ਕੂਟਨੀਤਕ ਚੈਨਲ ਐਕਟੀਵੇਟ ਕਰਨ ਦੀ ਰਾਇ ਦਿੱਤੀ ਸੀ। ਦੂਜੇ ਪਾਸੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਿੱਖੀ ਭਾਸ਼ਾ ਵਰਤਣ ਤੋਂ ਰੋਕਣ।

ਪਾਕਿਸਤਾਨ ਦੇ ਹਮਾਇਤੀ ਚੀਨ ਨੇ ਵੀ ਕਸ਼ਮੀਰ ਮੁੱਦੇ ਉੱਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਸਾਥ ਛੱਡ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਗਲੇ ਮਹੀਨੇ ਇੱਕ ਗ਼ੈਰ-ਰਸਮੀ ਸਮਾਗਮ ਦੌਰਾਨ ਮਿਲਣ ਵਾਲੇ ਹਨ। ਇਸ ਦੌਰਾਨ ਦੋਵੇਂ ਦੇਸ਼ਾਂ ਦੇ ਆਗੂਆਂ ਵਿਚਾਲੇ ਕਸ਼ਮੀਰ ਮੁੱਦੇ ਉੱਤੇ ਗੱਲਬਾਤ ਨਹੀਂ ਹੋਵੇਗੀ।

ABOUT THE AUTHOR

...view details