ਪੰਜਾਬ

punjab

By

Published : Sep 20, 2019, 11:40 AM IST

ETV Bharat / bharat

ਅਦਾਲਤ ਨੇ ਚਿਦੰਬਰਮ ਦੀ ਨਿਆਂਇਕ ਹਿਰਾਸਤ ਵਿੱਚ ਕੀਤਾ ਵਾਧਾ

ਵੀਰਵਾਰ ਨੂੰ ਸਾਬਕਾ ਕੇਂਦਰ ਮੰਤਰੀ ਪੀ. ਚਿਦੰਬਰਮ ਨੂੰ ਆਈਐਨਐਕਸ ਮੀਡੀਆ ਭ੍ਰਿਸ਼ਟਾਚਾਰ ਮਾਮਲੇ ‘ਚ ਦਿੱਲੀ ਦੀ ਅਦਾਲਤ ਨੇ ਵੱਡਾ ਝਟਕਾ ਦਿੰਦਿਆਂ ਚਿਦੰਬਰਮ ਦੀ ਨਿਆਂਇਕ ਹਿਰਾਸਤ ਨੂੰ ਤਿੰਨ ਅਕਤੂਬਰ ਤੱਕ ਵਧਾ ਦਿੱਤਾ। ਵਿਸ਼ੇਸ਼ ਜੱਜ ਅਜੇ ਕੁਮਾਰ ਕੁਹਾੜ ਨੇ ਚਿਦੰਬਰਮ ਦੀ ਮੈਡੀਕਲ ਜਾਂਚ ਦੀ ਵੀ ਇਜਾਜ਼ਤ ਦੇ ਦਿੱਤੀ ਹੈ।

ਫੋਟੋ

ਨਵੀਂ ਦਿੱਲੀ: ਆਈਐਨਐਕਸ ਮੀਡੀਆ ਭਿਸ਼ਟਾਚਾਰ ਮਾਮਲੇ 'ਚ ਦਿੱਲੀ ਦੀ ਅਦਾਲਤ ਨੇ ਵੀਰਵਾਰ ਨੂੰ ਸਾਬਕਾ ਕੇਂਦਰ ਮੰਤਰੀ ਪੀ.ਚਿਦੰਬਰਮ ਦੀ ਨਿਆਇਕ ਹਿਰਾਸਤ ਨੂੰ ਤਿੰਨ ਅਕਤੂਬਰ ਤੱਕ ਵਧਾ ਦਿੱਤਾ। ਵਿਸ਼ੇਸ਼ ਜੱਜ ਅਜੇ ਕੁਮਾਰ ਕੁਹਾੜ ਨੇ ਚਿਦੰਬਰਮ ਦੀ ਮੈਡੀਕਲ ਜਾਂਚ ਦੀ ਵੀ ਇਜਾਜ਼ਤ ਦੇ ਦਿੱਤੀ। ਸੀਬੀਆਈ ਨੇ ਸੀਨੀਅਰ ਕਾਂਗਰਸ ਨੇਤਾ ਦੀ ਨਿਆਂਇਕ ਹਿਰਾਸਤ ਦਾ ਸਮੇਂ ਸੀਮਾ ਵਧਾਉਣ ਦੀ ਮੰਗ ਕੀਤੀ ਸੀ।

ਸਿੱਬਲ ਦਾ ਕਹਿਣਾ ਹੈ ਕਿ ਚਿਦੰਬਰਮ ਨੂੰ ਨਿਆਇਕ ਹਿਰਾਸਤ ਦੋਰਾਨ ਤਿਹਾੜ ਜੇਲ੍ਹ 'ਚ ਸਮੇਂ-ਸਮੇਂ ਤੇ ਮੈਡੀਕਲ ਮਦਦ 'ਤੇ ਪੂਰਨ ਆਹਾਰ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ 73 ਸਾਲ ਦੇ ਚਿਦੰਬਰਮ ਕਈ ਬਿਮਾਰਿਆਂ ਦੇ ਰੋਗੀ ਹਨ। ਕਾਂਗਰਸ ਨੇਤਾ 5 ਸਤੰਬਰ ਤੋਂ ਨਿਆਇਕ ਹਿਰਾਸਤ ਵਿੱਚ ਸਨ। ਸਿੱਬਲ ਨੇ ਚਿਦੰਬਰਮ ਦੀ ਏਮਜ਼ 'ਚ ਜਾਂਚ ਦੀ ਇਜਾਜ਼ਤ ਮੰਗੀ।

ABOUT THE AUTHOR

...view details