ਨਵੀਂ ਦਿੱਲੀ: ਕਾਂਗਰਸ 'ਚ ਲੀਡਰਸ਼ਿਪ ਸੰਕਟ ਦੇ ਵਿਚਕਾਰ ਸੋਮਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ (CWC) ਦੀ ਬੈਠਕ ਹੋਈ। ਇਹ ਬੈਠਕ ਵੀਡੀਓ ਕਾਨਫਰੰਸ ਰਾਹੀ ਕੀਤੀ ਗਈ। ਬੈਠਕ 'ਚ ਮਨਮੋਹਨ ਸਿੰਘ, ਪ੍ਰਿਯੰਕਾ ਗਾਂਧੀ ਵਾਡਰਾ, ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸ ਦੇ ਕਈ ਆਗੂ ਸ਼ਾਮਿਲ ਹੋਏ। ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿੱਚ 48 ਮੈਂਬਰ ਸ਼ਾਮਲ ਸਨ।
CWC ਦੀ ਬੈਠਕ ਜਾਰੀ, ਸੋਨੀਆ ਗਾਂਧੀ ਨੇ ਅਸਤੀਫ਼ਾ ਦੇਣ ਦੀ ਇੱਛਾ ਕੀਤੀ ਜ਼ਾਹਰ ਸੋਨੀਆ ਗਾਂਧੀ ਬਣੀ ਰਹੇਗੀ ਅੰਤਰਿਮ ਪ੍ਰਧਾਨ
ਕਾਂਗਰਸ ਲੀਡਰਸ਼ਿਪ ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਸੋਨੀਆ ਗਾਂਧੀ ਪਾਰਟੀ ਦੀ ਅੰਤ੍ਰਿਮ ਪ੍ਰਧਾਨ ਬਣੇ ਰਹਿਣਗੇ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਮੀਟਿੰਗ ਵਿੱਚ ਲੀਡਰਸ਼ਿਪ ਦੀ ਤਬਦੀਲੀ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਅਤੇ ਇਸ ਗੱਲ ‘ਤੇ ਸਹਿਮਤੀ ਬਣ ਗਈ ਹੈ ਕਿ ਸੋਨੀਆ ਇਸ ਅਹੁਦੇ ‘ਤੇ ਅਗਲੇ 6 ਮਹੀਨੇ ਤੱਕ ਬਣੀ ਰਹੇਗੀ।
ਜਾਣੋਂ, ਬੈਠਕ ਦਾ ਪੂਰੀ ਘਟਨਾਕ੍ਰਮ....
ਸੋਨੀਆ ਨੇ ਅਸਤੀਫਾ ਦੇਣ ਦੀ ਇੱਛਾ ਜ਼ਾਹਰ ਕੀਤੀ
ਇਸ ਤੋਂ ਪਹਿਲਾਂ ਬੈਠਕ ਦੀ ਸ਼ੁਰੂਆਤ ਵਿੱਚ ਪਾਰਟੀ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਇੱਛਾ ਜ਼ਾਹਿਰ ਕੀਤੀ ਹੈ।
ਰਾਹੁਲ ਗਾਂਧੀ ਨੇ ਜ਼ਾਹਰ ਕੀਤੀ ਨਾਰਾਜ਼ਗੀ
CWC ਦੀ ਬੈਠਕ ਜਾਰੀ, ਸੋਨੀਆ ਗਾਂਧੀ ਨੇ ਅਸਤੀਫ਼ਾ ਦੇਣ ਦੀ ਇੱਛਾ ਕੀਤੀ ਜ਼ਾਹਰ ਕਾਂਗਰਸ ਦੀ ਪ੍ਰਧਾਨਗੀ ਦੇ ਮੁੱਦੇ 'ਤੇ ਪਾਰਟੀ ਦੇ ਦੋ ਧਿਰ ਬਣ ਗਏ ਹਨ। ਇਸ ਬੈਠਕ ਵਿੱਚ ਰਾਹੁਲ ਗਾਂਧੀ ਨੇ ਨਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਪੱਤਰ ਉਸ ਵੇਲੇ ਹੀ ਕਿਉ ਭੇਜਿਆ ਗਿਆ ਜਦੋਂ ਸੋਨੀਆ ਗਾਂਧੀ ਬੀਮਾਰ ਸੀ। ਉਨ੍ਹਾਂ ਨੇ ਪੱਤਰ ਭੇਜਣ ਦੇ ਸਮੇਂ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜਦੋਂ ਕਾਂਗਰਸ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੀ ਸੀ, ਜਦੋਂ ਪ੍ਰਧਾਨ ਬਿਮਾਰ ਸੀ, ਉਸ ਵੇਲੇ ਹੀ ਪੱਤਰ ਕਿਉਂ ਭੇਜਿਆ ਗਿਆ।
ਰਾਹੁਲ ਗਾਂਧੀ ਦੇ ਦੋਸ਼
ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੇ ਪੱਤਰ ਲਿਖਣ ਵਾਲਿਆਂ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਭਾਜਪਾ ਨਾਲ ਕਥਿਤ ਗਠਜੋੜ ਹਨ। ਰਾਹੁਲ ਗਾਂਧੀ ਦੀ ਇਸ ਟਿੱਪਣੀ ਤੋਂ ਬਾਅਦ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਜੇ ਉਨ੍ਹਾਂ ਦਾ ਭਾਜਪਾ ਨਾਲ ਕੋਈ ਗੱਠਜੋੜ ਸਾਬਤ ਹੁੰਦੇ ਹੈ ਤਾਂ ਉਹ ਪਾਰਟੀ ਤੋਂ ਅਸਤੀਫਾ ਦੇਣ ਲਈ ਤਿਆਰ ਹਨ।
ਦੂਜੇ ਪਾਸੇ ਸੀਨੀਅਰ ਕਾਂਗਰਸੀ ਨੇਤਾ ਕਪਿਲ ਸਿੱਬਲ ਨੇ ਰਾਹੁਲ ਗਾਂਧੀ ਦੇ ਦੋਸ਼ ਦਾ ਜਵਾਬ ਦਿੰਦੇ ਹੋਏ ਟਵੀਟ ਕੀਤਾ, “ਰਾਜਸਥਾਨ ਹਾਈ ਕੋਰਟ ਵਿੱਚ ਕਾਂਗਰਸ ਪਾਰਟੀ ਦਾ ਬਚਾਅ ਕੀਤਾ। ਭਾਜਪਾ ਸਰਕਾਰ ਨੂੰ ਡਿਗਾਉਣ ਲਈ ਮਨੀਪੁਰ 'ਚ ਪਾਰਟੀ ਦੀ ਬਚਾਅ ਕੀਤਾ। ਪਿਛਲੇ 30 ਸਾਲਾਂ 'ਚ ਕਦੇ ਵੀ ਕਿਸੇ ਮੁੱਦੇ 'ਤੇ ਭਾਜਪਾ ਦੇ ਹੱਕ ਵਿੱਚ ਬਿਆਨ ਨਹੀਂ ਦਿੱਤਾ। ਫਿਰ ਵੀ “ਅਸੀਂ ਭਾਜਪਾ ਨਾਲ ਮਿਲੇ ਹੋਏ ਹਾਂ!” ਹਾਲਾਂਕਿ ਆਜ਼ਾਦ ਨੇ ਜਵਾਬ ਦਿੰਦੇ ਹੋਏ ਰਾਹੁਲ ਗਾਂਧੀ ਦਾ ਨਾਮ ਨਹੀਂ ਲਿਆ।
ਕਾਂਗਰਸ ਦੀ ਸਫਾਈ
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿੱਚ ਰਾਹੁਲ ਗਾਂਧੀ ਦੇ ਸੰਬੋਧਨ ਕਾਰਨ ਹੋਏ ਹੰਗਾਮੇ ਬਾਰੇ ਕਾਂਗਰਸ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਹੈ। ਕਾਂਗਰਸ ਪਾਰਟੀ ਵੱਲੋਂ ਕਿਹਾ ਗਿਆ ਕਿ ਰਾਹੁਲ ਨੇ ‘ਭਾਜਪਾ ਨਾਲ ਮਿਲੀਭੁਗਤ’ ਵਰਗਾ ਜਾਂ ਇਸ ਤਰ੍ਹਾਂ ਦਾ ਕੋਈ ਸ਼ਬਦ ਨਹੀਂ ਬੋਲਿਆ।
ਕਪਿਲ ਸਿੱਬਲ ਨੇ ਟਵੀਟ ਲਿਆ ਵਾਪਸ
ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਆਪਣਾ ਟਵੀਟ ਵਾਪਸ ਲੈ ਲਿਆ ਹੈ। ਸਿੱਬਲ ਨੇ ਕਿਹਾ, 'ਰਾਹੁਲ ਗਾਂਧੀ ਨੇ ਮੈਨੂੰ ਨਿੱਜੀ ਤੌਰ 'ਤੇ ਕਿਹਾ ਹੈ ਕਿ ਉਨ੍ਹਾਂ ਨੇ ਅਜਿਹੀ ਕੋਈ ਗੱਲ ਨਹੀਂ ਕਹੀ ਸੀ ਜੋ ਦੱਸੀ ਜਾ ਰਹੀ ਹੈ, ਉਸ ਤੋਂ ਬਾਅਦ ਮੈਂ ਆਪਣਾ ਟਵੀਟ ਵਾਪਸ ਲੈ ਲਿਆ ਹੈ।'
ਰਾਹੁਲ ਨੇ ਭਾਜਪਾ ਨਾਲ ਮਿਲੀਭੁਗਤ ਦੀ ਗੱਲ ਨਹੀਂ ਕੀਤੀ: ਆਜ਼ਾਦ
ਕਪਿਲ ਸਿੱਬਲ ਤੋਂ ਬਾਅਦ ਗੁਲਾਮ ਨਬੀ ਆਜ਼ਾਦ ਨੇ ਆਪਣੀ ਸਫ਼ਾਈ ਦਿੱਤੀ ਹੈ। ਉਨ੍ਹਾਂ ਕਿਹਾ, ‘ਰਾਹੁਲ ਗਾਂਧੀ ਨੇ ਕਦੇ ਵੀ ਭਾਜਪਾ ਨਾਲ ਮਿਲੀਭੁਗਤ ਵਿੱਚ ਪੱਤਰ ਲਿਖੇ ਜਾਣ ਬਾਰੇ ਨਹੀਂ ਬੋਲਿਆ, ਨਾ ਹੀ ਸੀਡਬਲਯੂਸੀ ਦੀ ਬੈਠਕ ਵਿੱਚ, ਨਾ ਹੀ ਕਮੇਟੀ ਦੇ ਬਾਹਰ।'
CWC ਦੀ ਬੈਠਕ ਜਾਰੀ, ਸੋਨੀਆ ਗਾਂਧੀ ਨੇ ਅਸਤੀਫ਼ਾ ਦੇਣ ਦੀ ਇੱਛਾ ਕੀਤੀ ਜ਼ਾਹਰ
ਜਾਣਕਾਰੀ ਮੁਤਾਬਕ ਮਨਮੋਹਨ ਸਿੰਘ ਨੇ ਸੋਨੀਆ ਗਾਂਧੀ ਨੂੰ ਪਾਰਟੀ ਪ੍ਰਧਾਨ ਬਣੇ ਰਹਿਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਬੀਤੇ ਕੁਝ ਵਕਤ ਤੋਂ ਕਾਂਗਰਸ ਪਾਰਟੀ ਵਿੱਚ ਪੂਰੇ ਸਮੇਂ ਲਈ ਪ੍ਰਧਾਨ ਦੀ ਚੋਣ ਦੀ ਮੰਗ ਕੀਤੀ ਜਾ ਰਹੀ ਹੈ। ਕਈ ਨੇਤਾਵਾਂ ਨੇ ਇਸ ਬਾਰੇ ਹਾਈ ਕਮਾਨ ਨੂੰ ਇੱਕ ਪੱਤਰ ਵੀ ਲਿਖਿਆ ਸੀ।
ਪਾਰਟੀ ਦਫਤਰ ਦੇ ਬਾਹਰ ਇਕੱਠੇ ਹੋਏ ਕਾਂਗਰਸੀ ਵਰਕਰ
ਪਾਰਟੀ ਦਫਤਰ ਦੇ ਬਾਹਰ ਇਕੱਠੇ ਹੋਏ ਕਾਂਗਰਸੀ ਵਰਕਰ
ਕਾਂਗਰਸੀ ਵਰਕਰ ਹੱਥਾਂ ਵਿੱਚ ਝੰਡੇ ਅਤੇ ਬੈਨਰ ਲੈ ਕੇ ਏਆਈਸੀਸੀ ਦਫ਼ਤਰ ਦੇ ਬਾਹਰ ਇਕੱਠੇ ਹੋਏ, ਜਿਥੇ ਉਨ੍ਹਾਂ ਮੰਗ ਕੀਤੀ ਕਿ ਗਾਂਧੀ ਪਰਿਵਾਰ ਦੇ ਮੈਂਬਰ ਨੂੰ ਹੀ ਪਾਰਟੀ ਦਾ ਪ੍ਰਧਾਨ ਬਣਾਇਆ ਜਾਵੇ।