ਬੋਸਟਨ: ਕੋਰੋਨਾ ਵਾਇਰਸ ਨਾਲ ਹੁਣ ਤੱਕ ਲੱਖਾਂ ਲੋਕਾਂ ਨੇ ਆਪਣੀ ਜਾਨ ਗੁਆ ਲਈ ਹੈ। ਇਹ ਸਿਲਸਿਲਾ ਹਾਲੇ ਵੀ ਜਾਰੀ ਹੈ। ਵਿਸ਼ਵ ਵਿੱਚ ਵੈਂਟੀਲੇਟਰ ਦੀ ਕਮੀ ਹੈ। ਅਜਿਹੀ ਸਥਿਤੀ 'ਚ ਖੋਜਕਰਤਾ ਇੱਕ ਨਵਾਂ ਦ੍ਰਿਸ਼ਟੀਕੋਣ ਲੈ ਕੇ ਆਏ ਹਨ।
ਅਮਰੀਕੀ ਖੋਜਕਰਤਾ ਦਾ ਕਹਿਣਾ ਹੈ ਕਿ ਵੈਂਟੀਲੇਟਰ ਮਸ਼ੀਨ ਨੂੰ ਇੱਕ ਤੋਂ ਵੱਧ ਮਰੀਜ਼ਾਂ ਦੀ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ। ਅਮਰੀਕਾ ਦੇ (MIT) ਦੀ ਸ਼੍ਰੇਆ ਸ੍ਰੀਨਿਵਾਸਨ ਸਮੇਤ ਕਈ ਹੋਰ ਖੋਜਕਰਤਾਵਾਂ ਨੇ ਦੱਸਿਆ ਕਿ ਕੋਰੋਨਾ ਦੇ ਮਰੀਜ਼ ਨੂੰ ਸਾਹ ਲੈਣ ਵਿੱਚ ਕਾਫੀ ਪ੍ਰੇਸ਼ਾਨੀ ਹੁੰਦੀ ਹੈ।
ਕੋਰੋਨਾ ਦੇ ਇਲਾਜ ਲਈ ਵੈਂਟੀਲੇਟਰ ਦੀ ਸਾਂਝ ਨੂੰ ਲੈ ਕੇ ਲੰਮੀ ਬਹਿਸ ਹੋਈ। ਬਹਿਸ ਦੌਰਾਨ ਕੋਵਿਡ-19 ਦੇ ਇਲਾਜ਼ ਕੀਤੇ ਜਾ ਰਹੇ ਮਰੀਜ਼ਾਂ ਨੂੰ ਇੱਕੋਂ ਵੈਂਟੀਲੇਟਰ ਮਸ਼ੀਨ ਨਾਲ ਜੋੜਨ 'ਤੇ ਜ਼ੋਰ ਦਿੱਤਾ ਗਿਆ। ਖੋਜ ਦੇ ਪ੍ਰਮੁੱਖ ਲੇਖਕ ਸ੍ਰੀਨਿਵਾਸਨ ਦਾ ਕਹਿਣਾ ਹੈ ਕਿ ਇਸ ਵਿਚਾਰ ਅਧੀਨ ਹਵਾ ਦੀਆਂ ਟਿਊਬਾਂ ਨੂੰ ਕਈ ਹਿੱਸਿਆਂ ਵਿੱਚ ਵੰਡਿਆ ਜਾਣਾ ਹੈ। ਇਸ ਦੇ ਨਾਲ ਇੱਕੋਂ ਵੈਂਟੀਲੇਟਰ ਮਸ਼ੀਨ ਨਾਲ 2 ਤੋਂ ਵੱਧ ਮਰੀਜ਼ਾਂ ਦਾ ਇਲਾਜ਼ ਕੀਤਾ ਜਾ ਸਕਦਾ ਹੈ।
ਹਾਲਾਂਕਿ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਕਈ ਡਾਕਟਰੀ ਐਸੋਸੀਏਸ਼ਨਾਂ ਨੇ ਇਸ ਅਭਿਆਸ ਤੋਂ ਇਨਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਮਰੀਜ਼ ਨੂੰ ਜਿਆਦਾ ਖ਼ਤਰੇ ਵਿੱਚ ਪਾ ਸਕਦਾ ਹੈ। ਕਿਉਂਕਿ ਇਸ ਨਾਲ ਇਹ ਸੁਨਿਸ਼ਚਿਤ ਕਰਨਾ ਮੁਸ਼ਕਲ ਹੋ ਸਕਦਾ ਹੈ ਕਿ ਮਰੀਜ਼ ਨੂੰ ਹਵਾ ਦੀ ਸਹੀ ਮਾਤਰਾ ਮਿਲ ਰਹੀ ਹੈ ਜਾਂ ਨਹੀਂ।
ਐਮਆਈਟੀ ਬ੍ਰਿਘਮ ਅਤੇ ਮਹਿਲਾ ਹਸਪਤਾਲ ਦੀ ਇਕ ਟੀਮ ਨੇ ਵੈਂਟੀਲੇਟਰ ਨੂੰ ਸਾਂਝਾ ਕਰਨ ਦੇ ਵਿਚਾਰ 'ਤੇ ਆਪਣਾ ਨਜ਼ਰੀਆ ਪੇਸ਼ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਮਰੀਜ਼ ਦੀ ਜ਼ਿੰਦਗੀ ਦਾਅ 'ਤੇ ਪੈਂਦੀ ਹੈ ਤਾਂ ਅਜਿਹੇ ਪ੍ਰਯੋਗਾਂ ਨੂੰ ਐਮਰਜੈਂਸੀ ਦੌਰਾਨ ਸਿਰਫ਼ ਇੱਕ ਆਖ਼ਰੀ ਉਪਾਅ ਦੇ ਤੌਰ 'ਤੇ ਵਰਤਿਆ ਜਾਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਇਹ ਵੀ ਦੇਖਿਆ ਗਿਆ ਹੈ ਕਿ ਇੱਕ ਆਮ ਵੈਂਟੀਲੇਟਰ ਇੱਕ ਵਾਰ 'ਚ 6 ਤੋਂ 8 ਮਰੀਜ਼ਾਂ ਲਈ ਹਵਾ ਦਾ ਦਬਾਅ ਪੈਦਾ ਕਰ ਸਕਦਾ ਹੈ, ਪਰ ਖੋਜਕਰਤਾਵਾਂ ਦੀ ਟੀਮ 2 ਤੋਂ ਵੱਧ ਲੋਕਾਂ ਲਈ ਵੈਂਟੀਲੇਟਰ ਦੀ ਵਰਤੋਂ ਕਰਨ ਲਈ ਨਹੀਂ ਕਹਿੰਦੀ ਹੈ। ਕਿਉਂਕਿ ਅਜਿਹੇ ਸਮੇਂ ਸੈੱਟਅਪ ਵਧੇਰੇ ਗੁੰਝਲਦਾਰ ਹੋ ਜਾਂਦਾ ਹੈ।
ਖੋਜਕਰਤਾਵਾਂ ਨੇ ਪਹਿਲਾਂ ਸੂਰ ਅਤੇ ਨਕਲੀ ਫੇਫੜੇ ਦੇ ਵਿਚਕਾਰ ਹਵਾ ਦੇ ਪ੍ਰਵਾਹ ਨੂੰ ਵੰਡਣ ਲਈ ਇੱਕ ਵੈਂਟੀਲੇਟਰ ਦੀ ਵਰਤੋਂ ਕਰਕੇ ਸੈਟਅਪ ਦੀ ਜਾਂਚ ਕੀਤੀ। ਇਸ ਜਾਂਚ ਤੋਂ ਬਾਅਦ ਉਨ੍ਹਾਂ ਨੇ ਇਹ ਵੀ ਦਿਖਾਇਆ ਕਿ ਵੈਂਟੀਲੇਟਰ ਸੈਟਿੰਗ ਨੂੰ ਕਿਸੇ ਵੀ ਹੋਰ ਸਥਿਤੀਆਂ ਵਿੱਚ ਐਡਜਸਟ ਕੀਤਾ ਜਾ ਸਕਦਾ ਹੈ। ਖੋਜਕਰਤਾਵਾਂ ਨੇ ਬਾਅਦ ਵਿੱਚ ਦਿਖਾਇਆ ਕਿ 2 ਜਾਨਵਰਾਂ ਨੂੰ ਇੱਕ ਵੈਂਟੀਲੇਟਰ 'ਤੇ ਰੱਖ ਕੇ ਉਨ੍ਹਾਂ ਦੋਵਾਂ ਲਈ ਲੋੜ੍ਹ ਮੁਤਾਬਕ ਹਵਾ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।