ਨਵੀਂ ਦਿੱਲੀ: ਭਾਰਤ ਦੇ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਵਾਰ-ਵਾਰ ਹੱਥ ਧੋਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ, ਦਿਨ 'ਚ ਵਾਰ-ਵਾਰ ਹੱਥ ਧੋਣੇ ਚਾਹੀਦੇ ਹਨ ਤਾਂ ਜੋ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਹੋਰ ਟਵੀਟ ਕਰ ਲਿਖਿਆ, ਸੈਨੇਟਾਈਜ਼ਰ ਦੇ ਪਿੱਛੇ ਨਾ ਭੱਜੋ ਸਗੋਂ ਦਾਦੀ ਦੀ ਸਾਬਣ ਹੀ ਚੰਗੀ ਹੈ। ਇਸ ਤੋਂ ਉਨ੍ਹਾਂ ਦਾ ਮਤਲਬ ਹੈ ਕਿ ਨਵੇਂ ਯੰਤਰਾਂ ਨਾਲੋਂ ਪੁਰਾਣੀਆਂ ਚੀਜ਼ਾਂ ਜ਼ਿਆਦਾ ਚੰਗੀਆਂ ਹਨ।