ਸ੍ਰੀਨਗਰ: ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਕੋਵਿਡ-19 ਦੇ ਪਸਾਰ ਕਾਰਨ ਸ਼ਹਿਰ ਵਿੱਚ ਲਗਾਈਆਂ ਗਈਆਂ ਪਾਬੰਦੀਆਂ 20 ਮਈ ਤੱਕ ਲਾਗੂ ਰਹਿਣਗੀਆਂ।
ਸ੍ਰੀਨਗਰ 'ਚ 20 ਮਈ ਤੱਕ ਜਾਰੀ ਰਹਿਣਗੀਆਂ ਪਾਬੰਦੀਆਂ
ਕੋਵਿਡ-19 ਦੇ ਪਸਾਰ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਸ਼ਹਿਰ ਵਿੱਚ ਲਗਾਈਆਂ ਗਈਆਂ ਪਾਬੰਦੀਆਂ 20 ਮਈ ਤੱਕ ਲਾਗੂ ਰਹਿਣਗੀਆਂ।
ਜ਼ਿਲ੍ਹਾ ਵਿਕਾਸ ਕਮਿਸ਼ਨਰ (ਡੀਡੀਸੀ) ਡਾ. ਸ਼ਾਹਿਦ ਇਕਬਾਲ ਚੌਧਰੀ ਨੇ ਈਟੀਵੀ ਭਰਤ ਨੂੰ ਦੱਸਿਆ, "ਇਹ ਕਦਮ ਜ਼ਿਲ੍ਹੇ ਦੀ ਮੌਜੂਦਾ ਸਿਹਤ ਸਥਿਤੀ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਜਨਤਕ ਆਵਾਜਾਈ, ਕਾਰੋਬਾਰੀ ਸੰਚਾਲਨ ਅਤੇ ਹੋਰ ਗੈਰ ਜ਼ਰੂਰੀ ਕੰਮਾਂ 'ਤੇ 20 ਮਈ ਤੱਕ ਪੂਰਨ ਪਾਬੰਦੀਆਂ ਹਨ।"
ਉਨ੍ਹਾਂ ਕਿਹਾ ਕਿ ਜ਼ਿਲੇ ਦੇ ਵੱਡੇ ਹਿੱਸੇ ਨੂੰ ਕੋਵਿਡ -19 ਕੰਟੇਨਮੈਂਟ ਜ਼ੋਨ ਜਾਂ ਰੈੱਡ ਜ਼ੋਨ ਐਲਾਨਿਆ ਗਿਆ ਹੈ, ਇਸ ਲਈ ਜ਼ਰੂਰੀ ਹੈ ਕਿ ਚੱਲ ਰਹੀਆਂ ਸਾਰੀਆਂ ਪਾਬੰਦੀਆਂ ਨੂੰ ਵਧਾਇਆ ਜਾਣਾ ਚਾਹੀਦਾ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਲਈ ਢਿੱਲ ਦਿੱਤੀ ਜਾਵੇਗੀ।