ਪੰਜਾਬ

punjab

By

Published : Feb 4, 2020, 9:34 PM IST

ETV Bharat / bharat

ਰਾਸ਼ਟਰਵਾਦ ਦੀ ਪੜਾਈ 'ਤੇ ਸਿਆਸਤ ਤੇਜ਼, ਵਿਜੈ ਗੋਇਲ ਨੇ ਕਿਹਾ- ਖਾਲਿਸਤਾਨ ਸਮਰਥਕ ਕਿੰਝ ਪੜ੍ਹਾ ਸਕਦੇ ਹਨ ਰਾਸ਼ਟਰਵਾਦ?

ਆਮ ਆਦਮੀ ਪਾਰਟੀ ਵੱਲੋਂ ਸਕੂਲਾਂ 'ਚ ਬੱਚਿਆਂ ਨੂੰ ਰਾਸ਼ਟਰਵਾਦ ਦਾ ਪਾਠ ਪੜਾਉਣ 'ਤੇ ਬੀਜੇਪੀ ਭੜਕੀ ਹੋਈ ਨਜ਼ਰ ਆ ਰਹੀ ਹੈ। ਬੀਜੇਪੀ ਦੇ ਸੰਸਦ ਮੈਂਬਰ ਵਿਜੈ ਗੋਇਲ ਦਾ ਕਹਿਣਾ ਹੈ ਕਿ ਦੇਸ਼ ਜਦੋਂ ਦਾ ਆਜ਼ਾਦ ਹੋਇਆ ਹੈ ਉਦੋਂ ਤੋਂ ਰਾਸ਼ਟਰਵਾਦ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਜੋ ਲੋਕ ਟੁੱਕੜੇ-ਟੁੱਕੜੇ ਗੈਂਗ ਜਾਂ ਖਾਲਿਸਤਾਨ ਦੇ ਸਮਰਥਕ ਹਨ ਉਹ ਰਾਸ਼ਟਰਵਾਦ ਦੀ ਸਿੱਖਿਆ ਦੇਣ ਦੀ ਗੱਲ ਕਿੰਝ ਕਰ ਸਕਦੇ ਹਨ।

bjp
bjp

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੇ ਮਨੋਰਥ ਪੱਤਰ 'ਚ ਸਕੂਲਾਂ 'ਚ ਬੱਚਿਆਂ ਨੂੰ ਰਾਸ਼ਟਰਵਾਦ ਦਾ ਪਾਠ ਪੜਾਉਣ ਦਾ ਵੀ ਵਾਅਦਾ ਕੀਤਾ ਗਿਆ ਹੈ। ਹੁਣ ਇਸ 'ਤੇ ਸਿਆਸਤ ਤੇਜ਼ ਹੋ ਗਈ ਹੈ ਤੇ ਬੀਜੇਪੀ ਦੇ ਸੰਸਦ ਮੈਂਬਰ ਵਿਜੈ ਗੋਇਲ ਦਾ ਕਹਿਣਾ ਹੈ ਕਿ ਪਤਾ ਨਹੀਂ ਕਿਹੜੀ ਰਾਸ਼ਟਰਵਾਦ ਦੀ ਸਿੱਖਿਆ ਦੇਣਗੇ। ਆਜ਼ਾਦੀ ਤੋਂ ਬਾਅਦ ਦੇਸ਼ 'ਚ ਜੋ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾਂਦੀ ਹੈ, ਉਸ 'ਚ ਬੱਚਿਆਂ ਨੂੰ ਰਾਸ਼ਟਰਵਾਦ ਨਹੀਂ ਵਿਖਦਾ। ਕੀ ਉਸ 'ਚ ਕੋਈ ਘਾਟ ਨਜ਼ਰ ਆ ਰਹੀ ਹੈ।

ਵੀਡੀਓ

ਵਿਜੈ ਗੋਇਲ ਨੇ ਕਿਹਾ, ਪਤਾ ਨਹੀਂ ਆਮ ਆਦਮੀ ਪਾਰਟੀ ਰਾਜਨੀਤੀ ਨੂੰ ਕਿਥੇ ਲੈ ਕੇ ਜਾ ਰਹੀ ਹੈ। ਦੇਸ਼ ਜਦੋਂ ਦਾ ਆਜ਼ਾਦ ਹੋਇਆ ਹੈ ਉਦੋਂ ਤੋਂ ਰਾਸ਼ਟਰਵਾਦ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਜੋ ਲੋਕ ਟੁੱਕੜੇ-ਟੁੱਕੜੇ ਗੈਂਗ ਜਾਂ ਖਾਲਿਸਤਾਨ ਦੇ ਸਮਰਥਕ ਹਨ ਉਹ ਰਾਸ਼ਟਰਵਾਦ ਦੀ ਸਿੱਖਿਆ ਦੇਣ ਦੀ ਗੱਲ ਕਿੰਝ ਕਰ ਸਕਦੇ ਹਨ।

ABOUT THE AUTHOR

...view details