ਪੰਜਾਬ

punjab

By

Published : Mar 11, 2020, 6:05 PM IST

ETV Bharat / bharat

ਪਾਰਟੀ 'ਚ ਸ਼ਾਮਲ ਹੋਣ 'ਤੇ ਭਾਜਪਾ ਵੱਲੋਂ ਸਿੰਧੀਆ ਨੂੰ ਤੋਹਫ਼ਾ

ਜੋਤੀਰਾਦਿੱਤਿਆ ਸਿੰਧੀਆ ਨੂੰ ਭਾਜਪਾ ਨੇ ਮੱਧ ਪ੍ਰਦੇਸ਼ ਤੋਂ ਪਾਰਟੀ ਦੇ ਰਾਜ ਸਭਾ ਉਮੀਦਵਾਰ ਵਜੋਂ ਚੁਣਿਆ। ਭਾਜਪਾ ਨੇ ਇਹ ਐਲਾਨ ਸਿੰਧੀਆ ਦੇ ਪਾਰਟੀ 'ਚ ਸ਼ਾਮਲ ਹੋਣ ਤੋਂ ਕੁੱਝ ਦੇਰ ਬਾਅਦ ਕੀਤਾ ਹੈ।

ਜੋਤੀਰਾਦਿੱਤਿਆ ਸਿੰਧੀਆ
ਜੋਤੀਰਾਦਿੱਤਿਆ ਸਿੰਧੀਆ

ਨਵੀਂ ਦਿੱਲੀ: ਜੋਤੀਰਾਦਿੱਤਿਆ ਸਿੰਧੀਆ ਨੂੰ ਭਾਜਪਾ ਨੇ ਮੱਧ ਪ੍ਰਦੇਸ਼ ਤੋਂ ਪਾਰਟੀ ਦੇ ਰਾਜ ਸਭਾ ਉਮੀਦਵਾਰ ਵਜੋਂ ਚੁਣਿਆ ਹੈ। ਸਿੰਧੀਆ ਤੋਂ ਇਲਾਵਾ ਹਰਸ਼ ਸਿੰਘ ਚੌਹਾਨ ਨੂੰ ਵੀ ਪਾਰਟੀ ਨੇ ਉਮੀਦਵਾਰ ਵਜੋਂ ਚੁਣਿਆ ਗਿਆ ਹੈ। ਜਿਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

ਭਾਜਪਾ ਨੇ ਇਹ ਐਲਾਨ 4 ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ 49 ਸਾਲਾ ਸਿੰਧੀਆ ਦੇ ਪਾਰਟੀ 'ਚ ਸ਼ਾਮਲ ਹੋਣ ਤੋਂ ਕੁੱਝ ਦੇਰ ਬਾਅਦ ਹੀ ਕੀਤਾ ਹੈ। ਸਿੰਧੀਆ ਨੇ 18 ਸਾਲ ਕਾਂਗਰਸ ਪਾਰਟੀ ਵਿੱਚ ਰਹਿਣ ਤੋਂ ਬਾਅਦ ਬੀਤੇ ਦਿਨੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ।

ਸਿੰਧੀਆ ਦੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ ਦਾ ਮੁੱਖ ਕਾਰਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ਦੀ ਉਮੀਦਵਾਰੀ ਦੇਣ ਦਾ ਵਾਅਦਾ ਕੀਤਾ ਸੀ ਜੋ ਕਿ ਪੂਰਾ ਨਹੀਂ ਕੀਤਾ ਗਿਆ। ਸਿੰਧੀਆ ਨੇ ਮੱਧ ਪ੍ਰਦੇਸ਼ 'ਚ ਸਾਲ 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮੀਕਾ ਨਿਭਾਈ ਸੀ। ਫਿਰ ਵੀ ਪਾਰਟੀ ਨੇ ਸਿੰਧੀਆ ਨੂੰ ਦਰਕਿਨਾਰ ਕਰਦਿਆਂ ਕਮਲ ਨਾਥ ਨੂੰ ਸੂਬੇ ਦੀ ਕਮਾਨ ਸੌਂਪ ਦਿੱਤੀ ਸੀ।

ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਦੀ 3 ਰਾਜ ਸਭਾ ਸੀਟਾਂ ਲਈ ਆਉਣ ਵਾਲੀ 26 ਮਾਰਚ ਨੂੰ ਚੋਣ ਹੋਵੇਗੀ ਜਿਸ ਵਿੱਚ ਭਾਜਪਾ ਤੇ ਕਾਂਗਰਸ ਕੋਲ ਇੱਕ-ਇੱਕ ਸੀਟ ਪੱਕੀ ਹੈ। ਮੁਕਾਬਲਾ ਤੀਜੀ ਸੀਟ ਲਈ ਹੋਵੇਗਾ।

ABOUT THE AUTHOR

...view details