ਨਵੀਂ ਦਿੱਲੀ: ਏਅਰ ਇੰਡੀਆ ਨੇ ਉਨ੍ਹਾਂ ਕਰਮਚਾਰੀਆਂ ਦੀ ਪਛਾਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ ਜੋ 6 ਮਹੀਨੇ ਤੋਂ ਲੈ ਕੇ 5 ਸਾਲ ਤੱਕ ਬਿਨਾਂ ਤਨਖ਼ਾਹ ਤੋਂ ਛੁੱਟੀ (ਐਲਡਬਲਯੂਪੀ) ਉੱਤੇ ਭੇਜੇ ਜਾ ਸਕਦੇ ਹਨ।
ਇੱਕ ਸਰਕੂਲਰ ਦੇ ਅਨੁਸਾਰ, ਇਸ ਚਾਰ ਮੈਂਬਰੀ ਕਮੇਟੀ ਵਿੱਚ ਜਨਰਲ ਮੈਨੇਜਰ, ਪਰਸਨਲ ਕਨਵੀਨਰ, ਜਨਰਲ ਮੈਨੇਜਰ ਵਿੱਤ, ਮੈਂਬਰ ਵਿਭਾਗ ਮੁਖੀ ਤੇ ਖੇਤਰੀ ਡਾਇਰੈਕਟਰ ਦਫ਼ਤਰ (ਆਰਡੀ) ਦਾ ਇੱਕ ਪ੍ਰਤੀਨਿਧੀ ਸ਼ਾਮਿਲ ਹੈ।
ਨਵੀਂ ਦੱਲੀ ਵਿੱਚ ਏਅਰਲਾਈਨ ਦੇ ਦਫ਼ਤਰ ਨੂੰ ਜਾਇਜ਼ਾ ਤੇ ਅੱਗੇ ਦੀਆਂ ਸ਼ਿਫਾਰਿਸ਼ਾਂ ਦੇ ਲਈ ਕਰਮਚਾਰੀਆਂ ਦੀ ਸੂਚੀ 11 ਅਗਸਤ 2020 ਤੱਕ ਖੇਤਰੀ ਨਿਰਦੇਸ਼ਕ ਵਿਭਾਗ ਵਿੱਚ ਪੇਸ਼ ਕਰਨੀਆਂ ਹਨ। ਸੂਤਰਾਂ ਦੇ ਅਨੁਸਾਰ ਏਅਰ ਇੰਡੀਆ ਵਿੱਚ ਲੱਗਭਗ 10 ਹਜ਼ਾਰ ਕਰਮਚਾਰੀ ਹਨ।