ਗਵਾਲੀਅਰ:ਆਰਐਸਐਸ ਮੁਖੀ ਮੋਹਨ ਭਾਗਵਤ (RSS chief Mohan Bhagwat) ਨੇ ਕਿਹਾ ਹੈ ਕਿ ਹਿੰਦੂਆਂ ਅਤੇ ਭਾਰਤ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਨੇ ਭਾਰਤ ਰਹਿਣਾ ਹੈ ਤਾਂ ਭਾਰਤ ਨੂੰ ਹਿੰਦੂ ਹੀ ਰਹਿਣਾ ਹੈ। ਜੇਕਰ ਹਿੰਦੂ ਨੇ ਹਿੰਦੂ ਹੀ ਰਹਿਣਾ ਹੈ ਤਾਂ ਭਾਰਤ ਨੂੰ ਇਕਜੁੱਟ ਹੋਣਾ ਹੋਵੇਗਾ।
ਸੰਘ ਮੁਖੀ ਮੋਹਨ ਭਾਗਵਤ (Mohan Bhagwat) ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਭਾਰਤ ਹੈ ਅਤੇ ਹਿੰਦੂ ਲੋਕ ਇੱਥੇ ਰਵਾਇਤ ਅਨੁਸਾਰ ਰਹਿ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਸ ਜਿਸ ਗੱਲ ਨੂੰ ਹਿੰਦੂ ਕਹਿੰਦੇ ਆਏ ਹਨ ਉਸ ਗੱਲ ਦਾ ਵਿਕਾਸ ਇਸ ਧਰਤੀ ਉੱਪਰ ਹੁੰਦਾ ਆਇਆ ਹੈ। ਭਾਰਤ ਬਾਰੇ ਹਰ ਗੱਲ ਦਾ ਸਬੰਧ ਭਾਰਤ ਦੀ ਧਰਤੀ ਨਾਲ ਹੈ, ਸੰਜੋਗ ਨਾਲ ਨਹੀਂ।