ਪੰਜਾਬ

punjab

ETV Bharat / bharat

ਆਸਾਰਾਮ ਨੂੰ ਹਾਈਕੋਰਟ ਨੇ ਦਿੱਤਾ ਵੱਡਾ ਝਟਕਾ

ਆਸਾਰਾਮ ਨੂੰ ਰਾਜਸਥਾਨ ਹਾਈ ਕੋਰਟ ਨੇ ਝਟਕਾ ਦਿੰਦੇ ਹੋਏ ਉਸ ਦੀ ਜ਼ਮਾਨਤ ਅਰਜੀ ਖਾਰਜ ਕਰ ਦਿੱਤੀ ਹੈ, ਆਸਾਰਾਮ ਨੇ ਅਦਾਲਤ ਕੋਲ ਬਿਮਾਰੀਆਂ ਦੇ ਇਲਾਜ ਲਈ ਪਟੀਸ਼ਨ ਦਾਇਰ ਕੀਤੀ ਸੀ।

ਆਸਾਰਾਮ ਨੂੰ ਹਾਈਕੋਰਟ ਨੇ ਦਿੱਤਾ ਵੱਡਾ ਝਟਕਾ
ਆਸਾਰਾਮ ਨੂੰ ਹਾਈਕੋਰਟ ਨੇ ਦਿੱਤਾ ਵੱਡਾ ਝਟਕਾ

By

Published : May 21, 2021, 12:38 PM IST

ਜੋਧਪੁਰ:ਰਾਜਸਥਾਨ ਹਾਈ ਕੋਰਟ ਨੇ ਬਲਾਤਕਾਰ ਦੇ ਦੋਸ਼ੀ ਆਸਾਰਾਮ ਨੂੰ ਝਟਕਾ ਦਿੰਦਿਆ ਸਜ਼ਾ ਮੁਲਤਵੀ ਕਰਨ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਆਸਾਰਾਮ ਨੇ ਕੋਵਿਡ-19 ਸਮੇਤ ਬਿਮਾਰੀਆਂ ਦੇ ਇਲਾਜ ਲਈ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਸੀ ਜਿਸ ਨੂੰ ਸੀਨੀਅਰ ਜੱਜ ਸੰਦੀਪ ਮਹਿਤਾ ਬੈਂਚ ਨੇ ਰੱਦ ਕਰ ਦਿੱਤਾ ਹੈ।

ਇਹ ਵੀ ਪੜੋ: ਮੁੱਖ ਮੰਤਰੀ ਦਾ 100 ਫ਼ੀਸਦ 'ਕੋਰੋਨਾ ਮੁਕਤ ਮਿਸ਼ਨ' ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ !

ਦੱਸ ਦਈਏ ਕਿ ਆਸਾਰਾਮ ਨਾਬਾਲਿਗ ਨਾਲ ਬਲਾਤਕਾਰ ਮਾਮਲੇ ’ਚ ਸਜਾ ਕੱਟ ਰਿਹਾ ਹੈ ਜੋ ਲਗਾਤਾਰ ਪਟੀਸ਼ਨਾਂ ਦਾਇਰ ਕਰ ਜਮਾਨਤ ਦੀ ਮੰਗ ਕਰ ਰਿਹਾ ਹੈ ਪਰ ਕੋਰਟ ਉਸ ਦੀਆਂ ਪਟੀਸ਼ਨਾਂ ਰੱਦ ਕਰ ਦਿੰਦਾ ਹੈ। ਆਸਾਰਾਮ ਨੂੰ 31 ਅਗਸਤ 2013 ਨੂੰ ਜੋਧਪੁਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਉਦੋਂ ਤੋਂ ਜੇਲ੍ਹ ਵਿਚ ਹੈ।

ਇਹ ਵੀ ਪੜੋ: ਅਫ਼ਗਾਨਿਸਤਾਨ: ਦੋ ਬੰਬ ਧਮਾਕਿਆਂ 'ਚ 13 ਲੋਕਾਂ ਦੀ ਮੌਤ

ABOUT THE AUTHOR

...view details