ਨਵੀਂ ਦਿੱਲੀ: ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸਿੱਖ ਸੰਗਤ ਨਾਲ ਸਬੰਧ ਰੱਖਣ ਵਾਲੀਆਂ ਸਿਆਸੀ ਪਾਰਟੀਆਂ ਗੁਰਦਵਾਰਾ ਚੋਣਾਂ ਵਿੱਚ ਹਿੱਸਾ ਲੈਣ ਲਈ ਪੱਬਾਂਭਾਰ ਹੋ ਚੁੱਕੀਆਂ ਹਨ ਪਰ ਅਕਾਲੀ ਦਲ ਬਾਦਲ ਲਈ ਗਲੇ ਦੀ ਹੱਡੀ ਬਣ ਗਈ ਹੈ। ਕਿਉਂਕਿ ਚੋਣ ਕਮਿਸ਼ਨ ਨੇ ਅਕਾਲੀ ਦਲ ਬਾਦਲ ਦਾ ਪ੍ਰੰਪਰਾਗਤ ਚੋਣ ਨਿਸ਼ਾਨ 'ਬਾਲਟੀ' ਫ਼ਿਲਹਾਲ ਜ਼ਬਤ ਕਰ ਦਿੱਤਾ ਹੈ ਜਿਸ ਕਰ ਕੇ ਅਕਾਲੀ ਦਲ ਗੁਰਦਵਾਰਾ ਚੋਣਾਂ ਨਹੀਂ ਲੜ ਸਕੇਗਾ। ਜੇਕਰ ਇੰਝ ਕਹਿ ਲਿਆ ਜਾਵੇ ਕਿ ਦਿੱਲੀ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਚੋਣ ਕਮਿਸ਼ਨ ਨੇ ਅਕਾਲੀ ਦਲ (ਬ) ਦਿੱਲੀ ਇਕਾਈ ਨੂੰ ਧਾਰਮਿਕ ਚੋਣਾਂ ਦੇ ਸੰਦਰਭ 'ਚ ਭੰਗ ਹੀ ਕਰ ਦਿੱਤਾ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਐਚ.ਐੱਸ. ਫੂਲਕਾ ਨੇ ਦਿੱਤੀ ਸੰਗਤਾਂ ਨੂੰ ਵਧਾਈ
DSGMC ਦੇ ਚੋਣ ਦੰਗਲ ਵਿੱਚੋਂ ਅਕਾਲੀ ਦਲ ਬਾਦਲ ਚਿੱਟੀ ਲਾਈਨ 'ਤੇ ! ਨਹੀਂ ਲੜ ਸਕਦਾ ਚੋਣ ਗੁਰਦਵਾਰਾ ਚੋਣ ਕਮਿਸ਼ਨ ਦਾ ਇਹ ਫ਼ੈਸਲਾ ਜਿਥੇ ਅਕਾਲੀ ਦਲ (ਬ) ਲਈ ਨਮੋਸ਼ੀ ਭਰਿਆ ਹੈ ਉਥੇ ਅਕਾਲੀ ਦਲ ਦੇ ਵਿਰੋਧੀ ਚੋਣ ਕਮਿਸ਼ਨ ਦੇ ਇਸ ਫ਼ੈਸਲੇ ਨੂੰ ਦੇਰ ਆਏ ਦਰੁਸਤ ਆਏ ਵਾਲੇ ਲਹਿਜੇ ਤੋਂ ਦੇਖਦੇ ਹਨ। ਸੁਪਰੀਮ ਕੋਰਟ ਸੀਨੀਅਰ ਵਕੀਲ ਐਚ.ਐੱਚ ਫੂਲਕਾ ਨੇ ਚੋਣ ਕਮਿਸ਼ਨ ਦੇ ਇਸ ਫ਼ੈਸਲੇ ਉਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਇਥੋਂ ਤਕ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਸਿਆਸੀ ਪਾਰਟੀਆਂ ਨੂੰ ਇਨ੍ਹਾਂ ਧਾਰਮਕ ਚੋਣਾਂ ਵਿੱਚੋਂ ਬਾਹਰ ਕਰਨਾ ਸੀ। ਉਨ੍ਹਾਂ ਸਿੱਖ ਸੰਗਤਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਚੋਣ ਕਮਿਸ਼ਨ ਨੇ ਗੁਰਦਵਾਰਾਂ ਚੋਣ ਕਮਿਸ਼ਨ ਨੇ DSGMC ਦੀਆਂ ਚੋਣਾਂ ਲੜਣ ਦੀ ਸਿਰਫ਼ 6 ਪਾਰਟੀਆਂ ਨੂੰ ਮਾਨਤਾ ਦਿੱਤੀ ਹੈ ਜਿਸ ਵਿੱਚ ਅਕਾਲੀ ਦਲ ਬਾਦਲ ਨਹੀਂ ਹੈ।
ਇਨ੍ਹਾਂ 6 ਪਾਰਟੀਆਂ ਵਿੱਚ ਅਕਾਲੀ ਦਲ ਦਿੱਲੀ, (ਸਰਨਾ ਧੜਾ), ਮਨਜੀਤ ਸਿੰਘ ਜੀਕੇ ਦੀ ਪਾਰਟੀ ਜਾਗੋ, ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਜਥੇਬੰਦੀ, ਬਲਵਿੰਦਰ ਸਿੰਘ ਸੈਣੀ 'ਆਮ ਅਕਾਲੀ ਦਲ' ਸਮੇਤ 2 ਪਾਰਟੀਆਂ ਹੋਰ ਹਨ ਪਰ ਅਕਾਲੀ ਦਲ ਬਾਦਲ ਚੋਣ ਨਹੀਂ ਲੜ ਸਕਦਾ। ਇਸ ਫ਼ੈਸਲੇ ਤੋਂ ਖ਼ੁਸ਼ੀ ਵਿੱਚ ਖੀਵੇ ਹੁੰਦੇ ਹੋਏ ਫੂਲਕਾ ਨੇ ਕਿਹਾ ਕਿ ਸੰਗਤਾਂ ਇਸ ਲਈ ਵਧਾਈ ਦੀਆਂ ਪਾਤਰ ਹਨ ਕਿ ਅਸੀ ਗੁਰਦਵਾਰਾ ਚੋਣਾਂ ਵਿੱਚੋ ਸਿਆਸੀ ਪਾਰਟੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਵਿੱਚ ਪਹਿਲਾ ਕਦਮ ਪੁੱਟ ਚੁੱਕੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਅਕਾਲ ਪੁਰਖ SGPC ਚੋਣਾਂ ਵਿੱਚੋਂ ਵੀ ਸਿਆਸੀ ਦਲਾਂ ਨੂੰ ਬਾਹਰ ਕਰਵਾਉਣ ਵਿੱਚ ਸਹਾਈ ਹੋਵੇਗਾ।
ਫੂਲਕਾ ਨੇ ਦੱਸਿਆ ਕਿ ਅਕਾਲੀ ਦਲ ਬਾਅਦ ਨੂੰ ਹਾਈਕੋਰਟ ਤੋਂ ਵਾ ਕੋਈ ਰਾਹਤ ਨਹੀਂ ਮਿਲੀ ਇਸ ਲਈ ਹੁਣ ਇਨ੍ਹਾਂ ਦੇ ਕੋਲ ਸਿਰਫ਼ ਇਕੋ ਇਕ ਚਾਰਾ ਇਹ ਬਚਿਆ ਹੈ ਕਿ ਉਨ੍ਹਾਂ 6 ਪਾਰਟੀਆਂ ਵਿੱਚੋਂ ਇਕ ਜਿਨ੍ਹਾਂ ਨੂੰ ਚੋਣ ਨਿਸ਼ਾਨ ਅਲਾਟ ਹੋਏ ਹਨ ਉਸ ਪਾਰਟੀ ਦਾ ਸਮਰਥਨ ਕਰ ਸਕਦੀ ਹੈ। ਪਰ ਫੂਲਕਾ ਨੇ ਦਾਅਵਾ ਕੀਤਾ ਕਿ ਇਨ੍ਹਾਂ 6 ਦੀਆਂ 6 ਪਾਰਟੀਆਂ ਬਾਦਲ ਦਲੀਆਂ ਨੂੰ ਮੂੰਹ ਨਹੀਂ ਲਾਉਣਗੀਆਂ ਇਹ ਹੁਣ ਆਜ਼ਾਦ ਚੋਣ ਲੜਣੀ ਚਾਹੁੰਣ ਤਾਂ ਲੜ ਸਕਦੇ ਹਨ। ਆਖ਼ਰ ਵਿੱਚ ਉਨ੍ਹਾਂ ਇਸ ਫ਼ੈਸਲੇ ਉਤੇ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕੀਤਾ।