ਪੰਜਾਬ

punjab

ETV Bharat / bharat

ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਪੰਜਾਬ ਦਾ ਡਿਪਟੀ ਇੰਚਾਰਜ ਲਾਇਆ

ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਪੰਜਾਬ ਦਾ ਡਿਪਟੀ ਇੰਚਾਰਜ ਲਾਇਆ ਹੈ। ਪੰਜਾਬੀ ਭਾਈਚਾਰੇ ਨਾਲ ਸਬੰਧਿਤ ਰਾਘਵ ਚੱਢਾ ਦਿੱਲੀ ਦੇ ਰਾਜਿੰਦਰ ਨਗਰ ਤੋਂ ਵਿਧਾਇਕ ਵੀ ਹਨ।

ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਪੰਜਾਬ ਦਾ ਡਿਪਟੀ ਇੰਚਾਰਜ ਲਾਇਆ
ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਪੰਜਾਬ ਦਾ ਡਿਪਟੀ ਇੰਚਾਰਜ ਲਾਇਆ

By

Published : Dec 20, 2020, 7:30 PM IST

ਨਵੀਂ ਦਿੱਲੀ: ਆਮ ਆਦਮੀ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਜਿਹੜੇ ਸੂਬਿਆਂ ਵਿੱਚ ਪੂਰੀ ਤਾਕਤ ਨਾਲ ਲੱਗੀ ਹੋਈ ਹੈ, ਉਨ੍ਹਾਂ ਵਿੱਚ ਪੰਜਾਬ ਇੱਕ ਮੁੱਖ ਸੂਬਾ ਹੈ। ਇਸ ਵਾਰ ਆਮ ਆਦਮੀ ਪਾਰਟੀ ਇਥੇ ਸੱਤਾ ਵਿੱਚ ਆਉਣ ਦੀਆਂ ਤਿਆਰੀਆਂ ਦੇ ਨਾਲ ਚੋਣ ਮੈਦਾਨ ਵਿੱਚ ਨਿੱਤਰ ਰਹੀ ਹੈ। ਇਨ੍ਹਾਂ ਤਿਆਰੀਆਂ ਦੇ ਕ੍ਰਮ ਵਿੱਚ ਪਾਰਟੀ ਨੇ ਆਪਣੇ ਨੌਜਵਾਨ ਵਿਧਾਇਕ ਰਾਘਵ ਚੱਢਾ ਨੂੰ ਪੰਜਾਬ ਦਾ ਡਿਪਟੀ ਇੰਚਾਰਜ ਲਾਇਆ ਹੈ।

ਪੰਜਾਬੀ ਭਾਈਚਾਰੇ ਨਾਲ ਸਬੰਧਿਤ ਹਨ ਰਾਘਵ

ਤੁਹਾਨੂੰ ਦੱਸ ਦਈਏ ਕਿ ਰਾਘਵ ਚੱਢਾ ਵੀ ਪੰਜਾਬ ਭਾਈਚਾਰੇ ਨਾਲ ਸਬੰਧਿਤ ਹਨ। ਉਹ ਦਿੱਲੀ ਦੇ ਰਾਜਿੰਦਰ ਨਗਰ ਵਿਧਾਨ ਸਭਾ ਤੋਂ ਵਿਧਾਇਕ ਹਨ। ਦਿੱਲੀ ਵਿੱਚ ਰਾਘਵ ਚੱਢਾ ਦੇ ਕੋਲ ਹੁਣ ਜਲ ਬੋਰਡ ਦੇ ਉਪ-ਪ੍ਰਧਾਨ ਦੀ ਵੀ ਜ਼ਿੰਮੇਵਾਰੀ ਹੈ। ਪਰ ਹੁਣ ਪਾਰਟੀ ਨੇ ਉਨ੍ਹਾਂ ਨੂੰ ਆਪਣੇ ਮਿਸ਼ਨ ਪੰਜਾਬ ਦੀ ਇੱਕ ਅਹਿਮ ਜ਼ਿੰਮੇਵਾਰੀ ਦਿੱਤੀ ਹੈ। ਗੌਰਤਲਬ ਹੈ ਕਿ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਹੁਣ ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ ਹਨ।

2017 ਵਿੱਚ ਮਿਲੀਆਂ ਸਨ 20 ਸੀਟਾਂ

2022 ਦੀਆਂ ਚੋਮਆਂ ਦੇ ਲਈ ਵੈਸੇ ਤਾਂ ਆਮ ਆਦਮੀ ਪਾਰਟੀ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਗੋਆ ਵਿੱਚ ਵੀ ਤਿਆਰੀਆਂ ਕਰ ਰਹੀ ਹੈ। ਪਰ ਪੰਜਾਬ ਦੀ ਤਿਆਰੀ ਪਾਰਟੀ ਦੇ ਲਈ ਇਨ੍ਹਾਂ ਸਭਨਾਂ ਤੋਂ ਅਲੱਗ ਹੈ। ਦਿੱਲੀ ਤੋਂ ਇਲਾਵਾ, ਪੰਜਾਬ ਇਕਲੌਤਾ ਅਜਿਹਾ ਸੂਬਾ ਹੈ, ਜਿਥੇ ਆਮ ਆਦਮੀ ਪਾਰਟੀ ਦੀ ਜ਼ਮੀਨੀਂ ਸਥਿਤੀ ਠੀਕ ਹੈ। 2017 ਦੀਆਂ ਚੋਮਾਂ ਵਿੱਚ ਆਮ ਆਦਮੀ ਪਾਰਟੀ ਨੇ ਇਥੇ 20 ਸੀਟਾਂ ਜਿੱਤ ਕੇ ਵਿਰੋਧੀ ਦਲ ਬਣੀ ਸੀ।

ABOUT THE AUTHOR

...view details